ਮੁੰਬਈ:ਫਿਲਮ ਅਦਾਕਾਰਾ ਪਰਿਨੀਤੀ ਚੋਪੜਾ ਉਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕਰਨ ਨੂੰ ਖੁਸ਼ਨਸੀਬੀ ਸਮਝਦੀ ਹੈ ਜਿਨ੍ਹਾਂ ਉਸ ਦੀ ਅਦਾਕਾਰੀ ਵਿਚ ਨਿਖਾਰ ਲਿਆਂਦਾ ਤੇ ਉਹ ਬਿਹਤਰੀਨ ਅਦਾਕਾਰਾ ਬਣ ਸਕੀ ਹੈ। ਉਸ ਦੀ ਰਾਇ ਵਿਚ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਮਹੱਤਵਪੂਰਨ ਹੁੰਦਾ ਹੈ ਜੋ ਅਦਾਕਾਰ ਨੂੰ ਬਿਹਤਰ ਬਣਨ ਲਈ ਉਤਸ਼ਾਹਤ ਕਰਦੇ ਹਨ। ਪਰਿਨੀਤੀ ਕਹਿੰਦੀ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਫਿਲਮੀ ਜਗਤ ਦੇ ਮਹਾਨ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਅਜਿਹੇ ਤਜਰਬਿਆਂ ਕਾਰਨ ਹੀ ਬਿਹਤਰੀਨ ਅਦਾਕਾਰਾ ਬਣ ਸਕੀ ਹੈ। ਉਹ ਕਹਿੰਦੀ ਹੈ ਕਿ ਅਦਾਕਾਰ ਦੇ ਰੂਪ ਵਿੱਚ, ਕਿਸੇ ਨੂੰ ਲਗਾਤਾਰ ਤਰੱਕੀ ਕਰਨ ਅਤੇ ਉਨ੍ਹਾਂ ਲੋਕਾਂ ਨਾਲ ਸਹਿਯੋਗ ਕਰਨ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਬਿਹਤਰ ਮੁਕਾਮ ਤਕ ਲਿਜਾ ਸਕਦੇ ਹਨ।

ਉਸ ਨੇ ਦੱਸਿਆ ਕਿ ਸ਼ੁਰੂ ਵਿਚ ਆਦਿੱਤਿਆ ਚੋਪੜਾ ਨੇ ਉਸ ਦੀ ਅਦਾਕਾਰੀ ਨੂੰ ਨਵਾਂ ਰੂਪ ਦਿੱਤਾ। ਇਸ ਤੋਂ ਬਾਅਦ ਰੋਹਿਤ ਸ਼ੈੱਟੀ (ਗੋਲਮਾਲ ਅਗੇਨ), ਮਨੀਸ਼ ਸ਼ਰਮਾ (ਸ਼ੁੱਧ ਦੇਸੀ ਰੋਮਾਂਸ), ਦਿਬਾਕਰ ਬੈਨਰਜੀ (ਸੰਦੀਪ ਔਰ ਪਿੰਕੀ ਫਰਾਰ), ਅਮੋਲ ਗੁਪਤਾ (ਸਾਇਨਾ), ਹਬੀਬ ਫੈਜ਼ਲ (ਇਸ਼ਕਜ਼ਾਦੇ), ਰਿਭੂ ਦਾਸਗੁਪਤਾ (ਦਿ ਗਰਲ ਆਨ ਦਿ ਟਰੇਨ) ਵਰਗੇ ਫਿਲਮਸਾਜ਼ਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਇਸ ਸਾਲ ਸੰਦੀਪ ਰੈੱਡੀ ਵਾਂਗਾ ਦੀ ਫਿਲਮ ‘ਐਨੀਮਲ’ ਤੇ ਸੂਰਜ ਬੜਜਾਤੀਆ ਦੀ ‘ਉਂਚਾਈ’ ਵਿੱਚ ਨਜ਼ਰ ਆਵੇਗੀ।