ਨਵੀਂ ਦਿੱਲੀ, 4 ਫਰਵਰੀ

ਥਲ ਸੈਨ ਨੇ ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਅਤੇ ਫੌਜ ਵਿੱਚ ਭਾਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਹੁਣ ਪਹਿਲਾਂ ਆਨਲਾਈਨ ਸਾਂਝੀ ਦਾਖਲਾ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ। ਇਸ ਤੋਂ ਬਾਅਦ ਫਿਜ਼ੀਕਲ ਤੇ ਮੈਡੀਕਲ ਟੈਸਟ ਹੋਣਗੇ। ਇਸ ਪ੍ਰਕਿਰਿਆ ਵਿਚ ਬਦਲਾਅ ਦੇ ਸਬੰਧ ਵਿਚ ਕਈ ਅਖਬਾਰਾਂ ਵਿਚ ਫੌਜ ਨੇ ਇਸ਼ਤਿਹਾਰ ਦਿੱਤੇ ਹਨ। ਇਸ ਲਈ ਨੋਟੀਫਿਕੇਸ਼ਨ ਫਰਵਰੀ ਦੇ ਅੱਧ ਵਿਚ ਜਾਰੀ ਹੋਣ ਦੀ ਉਮੀਦ ਹੈ। ਪਹਿਲੀ ਆਨਲਾਈਨ ਪ੍ਰੀਖਿਆ ਅਪਰੈਲ ਵਿੱਚ ਦੇਸ਼ ਭਰ ਵਿੱਚ ਲਗਪਗ 200 ਸਥਾਨਾਂ ‘ਤੇ ਹੋਵੇਗੀ। ਇਸ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।