ਮੁੰਬਈ, 6 ਮਾਰਚ

ਅਦਾਕਾਰ ਅਮਿਤਾਭ ਬੱਚਨ ਹੈਦਰਾਬਾਦ ਵਿੱਚ ਆਪਣੀ ਆਉਣ ਵਾਲੀ ਫਿਲਮ ‘ਪ੍ਰਾਜੈਕਟ ਕੇ’ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਮੁੰਬਈ ਵਿੱਚ ਘਰ ਪਰਤ ਆਏ ਹਨ। ਅਦਾਕਾਰ (80) ਨੇ ਆਪਣੇ ਨਿੱਜੀ ਬਲਾਗ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ‘ਪਸਲੀ ਦਾ ਕਾਰਟੀਲੇਜ ਟੁੱਟ ਗਿਆ ਅਤੇ ਸੱਜੀ ਪਸਲੀ ਦਾ ਮਾਸ ਫਟ ਗਿਆ।’ ਮੁੰਬਈ ਲਈ ਰਵਾਨਾ ਹੋਣ ਤੋਂ ਪਹਿਲਾਂ ਬੱਚਨ ਦਾ ਹੈਦਰਾਬਾਦ ਦੇ ਹਸਪਤਾਲ ਵਿੱਚ ਸੀਟੀ ਸਕੈਨ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ।