ਗੜ੍ਹਸ਼ੰਕਰ, 13 ਅਗਸਤ-

ਇਥੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਲੰਘੀ ਰਾਤ ਕਰੀਬ ਦਸ ਵਜੇ ਕਾਰ ਅਤੇ ਕੈਂਟਰ ਦੀ ਟੱਕਰ ਵਿਚ ਕਾਰ ਵਿਚ ਸਵਾਰ ਸਾਲ ਦੇ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਚਾਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਰਵਿੰਦਰ ਸਿੰਘ (38) ਪੁੱਤਰ ਅਮਰਜੀਤ ਸਿੰਘ, ਦਿਵਿਆ ਰਾਣੀ (32) ਪਤਨੀ ਰਵਿੰਦਰ ਸਿੰਘ ਅਤੇ ਬੱਚੇ ਜੈਵਿਕ (1) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਜੀਤ ਕੌਰ (54) ਪਤਨੀ ਅਮਰਜੀਤ ਸਿੰਘ, ਨੀਤੂ (30) ਪਤਨੀ ਗੌਰਵ, ਸੌਰਵ (33) ਅਤੇ ਸੱਚ ਨੂਰ (6) ਪੁੱਤਰ ਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਭਰਤੀ ਕਰਵਾਇਆ ਗਿਆ ਹੈ। ਕੈਂਟਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।