ਵਾਸ਼ਿੰਗਟਨ, 5 ਦਸੰਬਰ : ਅਮਰੀਕਾ ਦੇ ਪ੍ਰੌਸੀਕਿਊਟਰਜ਼ ਹੁਆਵੇ ਦੀ ਫਾਇਨਾਂਸ ਚੀਫ ਮੈਂਗ ਵਾਨਜ਼ੋਊ ਦੇ ਵਕੀਲਾਂ ਨਾਲ ਗੱਲਬਾਤ ਕਰਕੇ ਉਸ ਖਿਲਾਫ ਲੱਗੇ ਕ੍ਰਿਮੀਨਲ ਚਾਰਜਿਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ|
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਇਸ ਨਾਲ ਇਹ ਮਾਮਲਾ ਸੁਲਝਣ ਤੇ ਅਮਰੀਕਾ, ਚੀਨ ਤੇ ਕੈਨੇਡਾ ਦਰਮਿਆਨ ਸਬੰਧ ਸੁਖਾਲੇ ਹੋਣ ਦੀ ਉਮੀਦ ਪੈਦਾ ਹੋਈ ਹੈ| ਮੈਂਗ ਦੇ ਅਟਾਰਨੀ ਤੇ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦਰਮਿਆਨ ਪਿਛਲੇ ਮਹੀਨੇ ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਤੋਂ ਬਾਅਦ ਇਸ ਮਾਮਲੇ ਨੇ ਰਫਤਾਰ ਫੜ੍ਹੀ ਹੈ| ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਿਹੋ ਜਿਹੀ ਡੀਲ ਹੋ ਸਕਦੀ ਹੈ|
48 ਸਾਲਾ, ਮੈਂਗ ਨੂੰ ਅਮਰੀਕਾ ਵੱਲੋਂ ਜਾਰੀ ਕੀਤੇ ਵਾਰੰਟ ਦੇ ਅਧਾਰ ਉੱਤੇ ਦਸੰਬਰ 2018 ਵਿੱਚ ਕੈਨੇਡਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ| ਮੈਂਗ ਨੂੰ ਹੁਆਵੇ ਟੈਕਨੌਲੋਜੀਜ਼ ਕਾਰਪੋਰੇਸ਼ਨ ਲਿਮਟਿਡ ਦੀਆਂ ਇਰਾਨ ਵਿੱਚ ਬਿਜ਼ਨਸ ਡੀਲਿੰਗਜ਼ ਬਾਰੇ ਐਚ ਐਸ ਬੀ ਸੀ ਹੋਲਡਿੰਗਜ਼ ਨੂੰ ਗੁੰਮਰਾਹ ਕਰਨ ਤੇ ਫਰਾਡ ਸਬੰਧੀ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਸਬੰਧ ਵਿੱਚ ਅਗਲੀ ਗੱਲਬਾਤ ਸੁæੱਕਰਵਾਰ ਨੂੰ ਹੋਵੇਗੀ|