ਹਮੀਰਪੁਰ, 28 ਜਨਵਰੀ

ਹਮੀਰਪੁਰ ਜ਼ਿਲ੍ਹੇ ਦੇ ਨਦੌਣ ਸਬ-ਡਵੀਜ਼ਨ ਦੇ ਰੰਗਾਸ, ਕੰਡਰੋਲਾ ਤੇ ਜੋਲ-ਸਪੜ ਪੰਚਾਇਤੀ ਇਲਾਕਿਆਂ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ 150 ਵਿਅਕਤੀ ਬਿਮਾਰ ਹੋ ਗਏ ਹਨ। ਇਸ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਨੇੜਲੀਆਂ ਖੱਡਾਂ ਤੋਂ ਜਲ ਸਪਲਾਈ ਕੀਤਾ ਜਾਂਦਾ ਹੈ। ਪੀੜਤ ਲੋਕਾਂ ਨੇ ਦਸਤ ਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਹੈ। ਇਨ੍ਹਾਂ ਵਿਅਕਤੀਆਂ ਦੀ ਪਿਛਲੇ ਤਿੰਨ ਦਿਨਾਂ ਤੋਂ ਹਾਲਤ ਖਰਾਬ ਹੈ ਤੇ ਪੀੜਤਾਂ ਦੀ ਗਿਣਤੀ ਵਧਣ ਦੇ ਆਸਾਰ ਹਨ। ਬਲਾਕ ਮੈਡੀਕਲ ਅਫਸਰ ਡਾ. ਕੇ.ਕੇ. ਸ਼ਰਮਾ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ ਭੇਜ ਦਿੱਤੀਆਂ ਗਈਆਂ ਹਨ।