ਲੁਸਾਨੇ:ਪਿਛਲੀ ਵਾਰ ਦਾ ਚੈਂਪੀਅਨ ਭਾਰਤ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਹੋਣ ਵਾਲੇ ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪਹਿਲੇ ਦਿਨ 24 ਨਵੰਬਰ ਨੂੰ ਖਿਤਾਬ ਦੀ ਰੱਖਿਆ ਲਈ ਫਰਾਂਸ ਖ਼ਿਲਾਫ਼ ਖੇਡੇਗਾ। ਭਾਰਤ ਨੂੰ ਤੁਲਨਾਤਮਕ ਰੂਪ ਤੋਂ ਆਸਾਨ ਗਰੁੱਪ ਬੀ ਵਿੱਚ ਕੈਨੇਡਾ, ਫਰਾਂਸ ਅਤੇ ਪੋਲੈਂਡ ਨਾਲ ਰੱਖਿਆ ਗਿਆ ਹੈ। ਪੂਲ ਏ ਵਿੱਚ ਬੈਲਜੀਅਮ, ਚਿੱਲੀ, ਮਲੇਸ਼ੀਆ ਅਤੇ ਦੱਖਣੀ ਅਫਰੀਕਾ ਨੂੰ ਜਗ੍ਹਾ ਮਿਲੀ ਹੈ। ਪੂਲ ਸੀ ਵਿੱਚ ਕੋਰੀਆ, ਨੀਦਰਲੈਂਡ, ਸਪੇਨ ਅਤੇ ਅਮਰੀਕਾ ਜਦਕਿ ਪੂਲ ਡੀ ਵਿੱਚ ਅਰਜਨਟੀਨਾ, ਮਿਸਰ, ਜਰਮਨੀ ਅਤੇ ਪਾਕਿਸਤਾਨ ਹਨ। ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਜੂਨੀਅਰ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਦੇ ਪੂਲਾਂ ਦਾ ਐਲਾਨ ਬੁੱਧਵਾਰ ਨੂੰ ਕੀਤਾ ਹੈ। ਫਰਾਂਸ ਤੋਂ ਬਾਅਦ ਭਾਰਤੀ ਟੀਮ 25 ਨਵੰਬਰ ਨੂੰ ਕੈਨੇਡਾ ਜਦਕਿ 27 ਨਵੰਬਰ ਨੂੰ ਪੋਲੈਂਡ ਨਾਲ ਭਿੜੇਗੀ।