ਬੰਗਲੂਰੂ:ਭਾਰਤੀ ਪੁਰਸ਼ ਹਾਕੀ ਟੀਮ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਕਪਤਾਨ ਰੁਪਿੰਦਰ ਪਾਲ ਸਿੰਘ ਗੁੱਟ ਦੀ ਸੱਟ ਕਾਰਨ ਆਉਣ ਵਾਲੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਹਾਕੀ ਇੰਡੀਆ ਅਨੁਸਾਰ ਰੁਪਿੰਦਰ ਨੂੰ ਟਰੇਨਿੰਗ ਸੈਸ਼ਨ ਦੌਰਾਨ ਗੁੱਟ ’ਤੇ ਸੱਟ ਵੱਜੀ। ਉਪ ਕਪਤਾਨ ਬਿਰੇਂਦਰ ਲਾਕੜਾ ਹੁਣ ਭਾਰਤੀ ਟੀਮ ਦੀ ਅਗਵਾਈ ਕਰੇਗਾ ਜਦਕਿ ਸਟ੍ਰਾਈਕਰ ਐੱਸਵੀ ਸੁਨੀਲ 20 ਮੈਂਬਰੀ ਟੀਮ ਦਾ ਉਪ ਕਪਤਾਨ ਹੋਵੇਗਾ। ਸੰਨਿਆਸ ਤੋਂ ਵਾਪਸੀ ਕਰਨ ਵਾਲੇ ਰੁਪਿੰਦਰ ਦੀ ਥਾਂ ਨੀਲਮ ਸੰਜੀਪ ਜ਼ੈੱਸ ਲਵੇਗਾ। ਏਸ਼ੀਆ ਕੱਪ 23 ਮਈ ਤੋਂ ਜਕਾਰਤਾ ’ਚ ਸ਼ੁਰੂ ਹੋ ਰਿਹਾ ਹੈ। ਭਾਰਤ ਇਸ ਟੂਰਨਾਮੈਂਟ ਦਾ ਸਾਬਕਾ ਚੈਂਪੀਅਨ ਹੈ।