ਨਵੀਂ ਦਿੱਲੀ, 10 ਜਨਵਰੀ

ਹਾਕੀ ਇੰਡੀਆ ਨੇ ਪੈਟਰਿਕ ਸ਼ੁਤਸ਼ਾਨੀ ਨੂੰ ਮਹਿਲਾ ਟੀਮ ਦਾ ਨਵਾਂ ਵਿਸ਼ਲੇਸ਼ਕ ਕੋਚ ਨਿਯੁਕਤ ਕੀਤਾ ਹੈ ਜਦੋਂਕਿ ਸੀਨੀਅਰ ਪੁਰਸ਼ ਤੇ ਮਹਿਲਾ ਟੀਮਾਂ ਲਈ ਕ੍ਰਮਵਾਰ ਤਾਰੇਨ ਨਾਇਡੂ ਤੇ ਮਿਸ਼ੇਲ ਪੇਮਬਰਟਨ ਨੂੰ ਸਲਾਹਕਾਰ ਲਾਇਆ ਹੈ। ਦੱਖਣੀ ਅਫ਼ਰੀਕਾ ਦਾ ਸ਼ੁਤਸ਼ਾਨੀ ਇਸ ਤੋਂ ਪਹਿਲਾਂ ਕੈਨੇਡਾ ਜੂਨੀਅਰ ਮਹਿਲਾ ਟੀਮ ਦੇ ਨਿਰਦੇਸ਼ਕ ਵਜੋਂ ਭੂਮਿਕਾ ਨਿਭਾ ਚੁੱਕਾ ਹੈ।