ਮੁੰਬਈ, 20 ਸਤੰਬਰ

ਬੰਬੇ ਹਾਈ ਕੋਰਟ ਨੇ ਬੀਐਮਸੀ ਨੂੰ ਕੇਂਦਰੀ ਮੰਤਰੀ ਨਰਾਇਣ ਰਾਣਾ ਦੀ ਮੁੰਬਈ ਵਿਚਲੇ ਆਪਣੇ ਬੰਗਲੇ ਦੀਆਂ ਗੈਰਕਾਨੂੰਨੀ ਉਸਾਰੀਆਂ ਦੋ ਹਫਤਿਆਂ ਵਿਚ ਢਾਹੁਣ ਦੇ ਹੁਕਮ ਦਿੱਤੇ ਹਨ। ਜਸਟਿਸ ਆਰ ਡੀ ਧਾਨੁਕਾ ਤੇ ਜਸਟਿਸ ਕਮਲ ਖਤਾ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਬੀਐਮਸੀ ਨੂੰ ਰਾਣੇ ਪਰਿਵਾਰ ਵਲੋਂ ਚਲਾਈ ਜਾਂਦੀ ਕੰਪਨੀ ਵਲੋਂ ਦਾਖਲ ਦੂਜੀ ਅਰਜ਼ੀ ’ਤੇ ਵਿਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਜਿਹਾ ਕਰਨ ਨਾਲ ਗੈਰਕਾਨੂੰਨੀ ਉਸਾਰੀਆਂ ਕਰਨ ਦਾ ਰੁਝਾਨ ਵਧੇਗਾ।