ਕੋਲੂਨ, 14 ਸਤੰਬਰ

ਭਾਰਤ ਦੀ ਤਨੀਸ਼ਾ ਕ੍ਰਾਸਟੋ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਡਬਲਜ਼ ਪ੍ਰੀ-ਕੁਆਰਟਰਜ਼ ਵਿੱਚ ਪਹੁੰਚ ਗਈ ਹੈ। ਦੋਵਾਂ ਨੇ ਚੀਨੀ ਤਾਇਪੈ ਦੀ ਲੀ ਚਿਆ ਸਿਨ ਅਤੇ ਤੇਂਗ ਚੁਨ ਸੁਨ ਨੂੰ 21-19, 21-19 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੀ ਮਾਯੂ ਮਾਤਸੂਮੋਤੋ ਅਤੇ ਵਾਕਾਨਾ ਨਾਗਾਹਾਰਾ ਦੀ ਜੋੜੀ ਨਾਲ ਹੋਵੇਗਾ।

ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਲਕਸ਼ੈ ਸੇਨ ਨੇ ਕਮਰ ’ਚ ਦਰਦ ਕਾਰਨ ਨਾਮ ਵਾਪਸ ਲੈ ਲਿਆ ਹੈ। ਉਸ ਦੇ ਕੋਚ ਅਨੂਪ ਸ੍ਰੀਧਰ ਨੇ ਦੱਸਿਆ, ‘‘ਉਹ ਸੱਟ ਤੋਂ ਉੱਭਰ ਚੁੱਕਿਆ ਹੈ ਪਰ ਏਸ਼ਿਆਈ ਖੇਡਾਂ ਕਾਰਨ ਅਸੀਂ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ।’’ ਉਧਰ, ਪ੍ਰਿਯਾ਼ਂਸ਼ੂ ਰਾਜਾਵਤ ਨੂੰ ਜਾਪਾਨ ਦੇ ਕਾਂਤਾ ਸੁਨੇਯਾਮਾ ਨੇ 21-13, 21-14 ਨਾਲ ਸ਼ਿਕਸਤ ਦਿੱਤੀ, ਜਦਕਿ ਆਕਰਸ਼ੀ ਕਸ਼ਿਅਪ ਨੂੰ ਜਰਮਨੀ ਦੀ ਵੋਨੇ ਲੀ ਨੇ 21-18, 21-10 ਹਰਾਇਆ। ਹਾਲਾਂਕਿ, ਮਾਲਵਿਕਾ ਬੰਸੋਡ ਨੇ ਚੀਨ ਦੀ ਝਾਂਗ ਯਿ ਮਾਨ ਨੂੰ 21-14, 21-12 ਨਾਲ ਮਾਤ ਦਿੱਤੀ। ਪੁਰਸ਼ ਡਬਲਜ਼ ਵਿੱਚ ਕ੍ਰਿਸ਼ਨਾ ਪ੍ਰਸਾਦ ਗਾਰਾਗਾ ਅਤੇ ਵਿਸ਼ਣੂਵਰਧਨ ਗੌੜ ਪੰਜਾਲਾ ਨੂੰ ਕੋਰੀਆ ਦੇ ਕੋ ਸੁੰਗ ਹਯੂਨ ਅਤੇ ਸ਼ਿਨ ਬਾਏਕ ਚਿਓਲ ਨੇ 21-14, 21-19 ਨਾਲ ਹਰਾੲਿਆ। ਮਿਕਸਡ ਡਬਲਜ਼ ਵਿੱਚ ਬੀ ਸੁਮਿਤ ਰੈਡੀ ਅਤੇ ਅਸ਼ਵਨੀ ਪੋਨੱਪਾ ਵੀ ਮਲੇਸ਼ੀਆ ਦੇ ਚੇਨ ਤਾਂਗ ਜੀਏ ਅਤੇ ਤੋਹ ਈ ਵੇਈ ਤੋਂ 16-21, 21-16, 18-21 ਨਾਲ ਹਾਰ ਗਏ।