ਸੰਯੁਕਤ ਰਾਸ਼ਟਰ, 18 ਨਵੰਬਰ

ਭਾਰਤ ਨੇ ਸੁਰੱਖਿਆ ਪਰਿਸ਼ਦ ਸੁਧਾਰਾਂ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੀ ਬੈਠਕ ਵਿਚ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਦੀਆਂ ‘ਝੂਠ ਫੈਲਾਉਣ ਦੀਆਂ ਉਸ ਦੀਆਂ ਕਰਤੂਤਾਂ ਤੇ ਬਹੁ-ਪੱਖੀ ਮੰਚਾਂ ਦੀ ਮਰਿਆਦਾ ਭੰਗ ਕਰਨਾ ਪਾਕਿਸਤਾਨ ਦੀ ਪੁਰਾਣੀ ਤੇ ਬੁਰੀ ਆਦਤ ਹੈ। ਇਸ ਦੀ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਸੁਧਾਰਾਂ ਦੇ ਮੁੱਦੇ ‘ਤੇ ਜਨਰਲ ਅਸੈਂਬਲੀ ਦੀ ਵੀਰਵਾਰ ਨੂੰ ਬੈਠਕ ਹੋਈ, ਜਿਸ ‘ਚ ਪਾਕਿਸਤਾਨ ਨੇ ਇਕ ਵਾਰ ਫਿਰ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਪ੍ਰਤੀਕ ਮਾਥੁਰ ਨੇ ਕਿਹਾ, ‘ਪਾਕਿਸਤਾਨ ਇਸ ਪਵਿੱਤਰ ਸਦਨ ਦੀ ਲਗਾਤਾਰ ਦੁਰਵਰਤੋਂ ਕਰ ਰਿਹਾ ਹੈ, ਭਾਰਤ ਨੂੰ ਇਸ ਦਾ ਜਵਾਬ ਦੇਣ ਦਾ ਅਧਿਕਾਰ ਹੈ ਅਤੇ ਅੱਜ ਮੈਂ ਇਸ ਪਲੇਟਫਾਰਮ ‘ਤੇ ਭਾਰਤ ਦੇ ਉਸ ਅਧਿਕਾਰ ਨਾਲ ਗੱਲ ਕਰਦਾ ਰਹਾਂਗਾ।’