ਕੋਲੰਬੋ, 15 ਜੁਲਾਈ

ਸ੍ਰੀਲੰਕਾ ਦੀ ਸਿਖਰਲੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸੇ ’ਤੇ 28 ਜੁਲਾਈ ਤੱਕ ਬਿਨਾਂ ਇਜਾਜ਼ਤ ਦੇ ਦੇਸ਼ ਛੱਡਣ ’ਤੇ ਰੋਕ ਲਗਾ ਦਿੱਤੀ ਹੈ। ਇਹ ਜਾਣਕਾਰੀ ਭ੍ਰਿਸ਼ਟਾਚਾਰ ਵਿਰੋਧੀ ਗਰੁੱਪ ਟਰਾਂਸਪੇਰੈਂਸੀ ਇੰਟਰਨੈਸ਼ਨਲ ਸ੍ਰੀਲੰਕਾ ਨੇ ਦਿੱਤੀ। ਇਨ੍ਹਾਂ ਤੋਂ ਇਲਾਵਾ ਤਿੰਨ ਅਧਿਕਾਰੀ ਵੀ 28 ਜੁਲਾਈ ਤੱਕ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਦੇਸ਼ ਤੋਂ ਬਾਹਰ ਯਾਤਰਾ ਨਹੀਂ ਜਾ ਸਕਣਗੇ। ਇਨ੍ਹਾਂ ਵਿੱਚ ਕੇਂਦਰੀ ਬੈਂਕ ਦੇ ਦੋ ਸਾਬਕਾ ਗਵਰਨਰ ਸ਼ਾਮਲ ਹਨ। ਗਰੁੱਪ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।