ਸ੍ਰੀਨਗਰ, 24 ਨਵੰਬਰ

ਇਥੋਂ ਦੇ ਰਾਮਬਾਗ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਤਿੰਨ ਦਹਿਸ਼ਤਗਰਦ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਲਾਲ ਚੌਕ-ਏਅਰਪੋਰਟ ਰੋਡ ’ਤੇ ਰਾਮਬਾਗ ਪੁਲ ਨੇੜੇ ਹੋਈ ਗੋਲੀਬਾਰੀ ’ਚ ਅਤਿਵਾਦੀ ਮਾਰੇ ਗਏ।