ਨੂਰਪੁਰਬੇਦੀ: ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਚ ਚੱਲ ਰਹੀ ਜੂਨੀਅਰ ਅਤੇ ਸੀਨੀਅਰ ਓਪਨ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਬੀਜੇਐੱਸ ਸਪੋਰਟਸ ਅਕੈਡਮੀ ਸਮੁੰਦੜੀਆਂ ਦੇ ਖਿਡਾਰੀਆਂ ਨੇ ਨੌਂ ਤਗ਼ਮੇ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿੱਚ ਗੁਰਲੀਨ ਕੌਰ, ਬਲਕਰਨ ਸਿੰਘ, ਜੈਸਮੀਨ ਕੌਰ ਜਾਪੀ ਨੇ ਦੋ-ਦੋ ਅਤੇ ਨਵਪ੍ਰੀਤ ਸਿੰਘ, ਜੈਸਮੀਨ ਕੌਰ, ਪਰਦੀਪ ਕੌਰ ਨੇ ਇੱਕ-ਇੱਕ ਤਗ਼ਮਾ ਪ੍ਰਾਪਤ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਹਿਮਾਂਸ਼ੂ ਸ਼ਰਮਾ, ਹਰਮਨਪ੍ਰੀਤ ਸਿੰਘ, ਦਿਲਜੀਤ ਕੌਰ ਅਤੇ ਪ੍ਰੀਤ ਨੇ ਆਪੋ-ਆਪਣੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਖਿਡਾਰੀਆਂ ਦਾ ਇਹ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਸੁਰਜੀਤ ਸਿੰਘ, ਓਲੰਪੀਅਨ ਰਣਜੀਤ ਸਿੰਘ, ਬਲਜਿੰਦਰ ਸਿੰਘ, ਭਾਗ ਸਿੰਘ ਅਤੇ ਕੁਲਵਿੰਦਰ ਕੌਰ ਵੀ ਮੌਜੂਦ ਸਨ।