ਨਵੀਂ ਦਿੱਲੀ/ਇੰਫਾਲ, 29 ਸਤੰਬਰ
ਸੁਰੱਖਿਆ ਏਜੰਸੀਆਂ ਵੱਲੋਂ ਜਤਾਏ ਫ਼ਿਕਰ ਹੁਣ ਸੱਚ ਸਾਬਤ ਹੋਣ ਲੱਗੇ ਹਨ ਕਿਉਂਕਿ ਦਹਿਸ਼ਤਗਰਦ ਖੁੱਲ੍ਹੇਆਮ ਘੁੰਮਦੇ ਤੇ ਇੰਫਾਲ ਵਾਦੀ ਵਿੱਚ ਹਜੂਮ ਨੂੰ ਉਕਸਾਉਂਦੇ ਨਜ਼ਰ ਆ ਰਹੇ ਹਨ। ਅਧਿਕਾਰੀਆਂ ਮੁਤਾਬਕ ਬੁੱਧਵਾਰ ਸ਼ਾਮ ਨੂੰ ਪੁਲੀਸ ਪਾਰਟੀ ’ਤੇ ਕੀਤੇ ਹਮਲੇ ਦੌਰਾਨ ਕਾਲੀ ਵਰਦੀ ਪਾਈ ਹਥਿਆਰਬੰਦ ਵਿਅਕਤੀ ਰੋਸ ਪ੍ਰਦਰਸ਼ਨ ਕਰੇ ਰਹੇ ਨੌਜਵਾਨਾਂ ਨੂੰ ਪੁਲੀਸ ’ਤੇ ਹਮਲਾ ਕਰਨ ਲਈ ਹਦਾਇਤਾਂ ਦਿੰਦਾ ਨਜ਼ਰ ਆ ਰਹੇ ਹਨ ਤੇ ਇਸ ਮਗਰੋਂ ਹਜੂਮ ਵੱਲੋਂ ਕਈ ਵਾਹਨਾਂ ਦੀ ਸਾੜ ਫੂਕ ਕੀਤੀ ਗਈ। ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਯੂਨਾਈਟਿਡ ਨੈਸ਼ਨਲ ਲਬਿਰੇਸ਼ਨ ਫਰੰਟ (ਯੂਐੈੱਨਐੱਲਐੱਫ), ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਤੇ ਹੋਰਨਾਂ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ ਦਹਿਸ਼ਤਗਰਦ ਹਜੂਮ ਦਾ ਹਿੱਸਾ ਹਨ ਤੇ ਇਨ੍ਹਾਂ ਵੱਲੋਂ ਸੁਰੱਖਿਆ ਬਲਾਂ ’ਤੇ ਚੁਪ-ਚੁਪੀਤੇ ਹਮਲੇ ਕੀਤੇ ਜਾ ਰਹੇ ਹਨ