ਨਵੀਂ ਦਿੱਲੀ, 20 ਜਨਵਰੀ

ਸੁਪਰੀਮ ਕੋਰਟ ਨੇ ਫਿਲਮਸਾਜ਼ ਲੀਨਾ ਮਨੀਮੇਕਾਲਾਈ ਨੂੰ ਮਾਤਾ ਕਾਲੀ ਦੇਵੀ ਦੇ ਵਿਵਾਦਿਤ ਪੋਸਟਰ ਸਬੰਧੀ ਵੱਖ ਵੱਖ ਸੂਬਿਆਂ ਵਿੱਚ ਦਰਜ ਕੇਸਾਂ ਵਿੱਚ ਸਖ਼ਤ ਕਾਰਵਾਈ ਤੋਂ ਅੱਜ ਅੰਤਰਿਮ ਰਾਹਤ ਦੇ ਦਿੱਤੀ ਹੈ। ਫ਼ਿਲਮਸਾਜ਼ ਲੀਨਾ ਦੀ ਦਸਤਾਵੇਜ਼ੀ ਫ਼ਿਲਮ ‘ਕਾਲੀ’ ਦੇ ਪੋਸਟਰ ਵਿੱਚ ਕਾਲੀ ਦੇਵੀ ਨੂੰ ਸਿਗਰਟਨੋਸ਼ੀ ਕਰਦਿਆਂ ਦਿਖਾਇਆ ਗਿਆ ਹੈ। ਇਸ ਵਿਵਾਦ ਕਾਰਨ ਵੱਖ ਵੱਖ ਸੂਬਿਆਂ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।