ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਯੂਜੀ ਤੇ ਪੀਜੀ ਮੈਡੀਕਲ ਕੋਰਸਾਂ ਲਈ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ (ਨੀਟ) ਵਿੱਚ ਆਲ ਇੰਡੀਆ ਕੋਟਾ ਸੀਟਾਂ ਵਿੱਚ ਹੋਰਨਾਂ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ 27 ਫੀਸਦ ਰਾਖਵੇਂ ਕੋਟੇ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਹੁਕਮ ਦਿੱਤੇ ਹਨ ਕਿ ਨੀਟ ਪੀਜੀ ਕੋਰਸਾਂ ਲਈ  ਦਾਖਲੇ ਮੌਜੂਦਾ ਰਾਖਵਾਂਕਰਨ (27 ਫੀਸਦ ਹੋਰਨਾਂ ਪੱਛੜੀਆਂ ਸ਼੍ਰੇਣੀਆਂ ਲਈ ਅਤੇ 10 ਫੀਸਦ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਲਈ) ਨੀਤੀ ਤਹਿਤ ਹੀ ਕੀਤੇ ਜਾਣਗੇ।