ਮੁੰਬਈ:ਅਦਾਕਾਰਾ ਮਲਾਇਕਾ ਅਰੋੜਾ ਤੇ ਅੰਮ੍ਰਿਤਾ ਅਰੋੜਾ ਸੀਰੀਜ਼ ‘ਅਰੋੜਾ ਸਿਸਟਰਜ਼’ ਵਿੱਚ ਇਕੱਠੀਆਂ ਕੰਮ ਕਰਨਗੀਆਂ। ਮੀਡੀਆ ਰਿਪੋਰਟਾਂ ਅਨੁਸਾਰ ਸੀਰੀਜ਼ ‘ਅਰੋੜਾ ਸਿਸਟਰਜ਼’ ਮਲਾਇਕਾ ਤੇ ਅੰਮ੍ਰਿਤਾ ਦੇ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ’ਤੇ ਆਧਾਰਿਤ ਹੋਵੇਗੀ। ਸ਼ੋਅ ਵਿੱਚ ਮਲਾਇਕਾ ਤੇ ਅੰਮ੍ਰਿਤਾ ਦਰਸ਼ਕਾਂ ਆਪਣੇ ਰਹਿਣ-ਸਹਿਣ ਦੇ ਢੰਗ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ’ਤੇ ਝਾਤ ਪਾਉਣਗੀਆਂ। ਪ੍ਰਸ਼ੰਸਕ ਉਮੀਦ ਕਰ ਸਕਦੇ ਹਨ ਕਿ ਇਸ ਸ਼ੋਅ ਵਿੱਚ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਕ੍ਰਿਸ਼ਮਾ ਕਪੂਰ ਵੀ ਦਿਖਾਈ ਦੇ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਮਲਾਇਕਾ ‘ਗੁੜ ਨਾਲੋਂ ਇਸ਼ਕ ਮਿੱਠਾ’, ‘ਛੱਈਆ ਛੱਈਆ’ ਅਤੇ ‘ਮੁੰਨੀ ਬਦਨਾਮ ਹੂਈ’ ਸਮੇਤ ਕਈ ਚਰਚਿਤ ਗੀਤਾਂ ’ਚ ਆਪਣੇ ਬਿਹਤਰੀਨ ਡਾਂਸ ਲਈ ਜਾਣੀ ਜਾਂਦੀ ਹੈ। ਮਲਾਇਕਾ ਦੀ ਭੈਣ ਅੰਮ੍ਰਿਤਾ ਸਿਨੇ ਜਗਤ ’ਚ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਹੈ। ਉਹ ਫਿਲਮ ‘ਕਿਤਨੇ ਦੂਰ ਕਿਤਨੇ ਪਾਸ’, ‘ਅਵਾਰਾ ਪਾਗਲ ਦੀਵਾਨਾ’ ਤੇ ‘ਕੰਬਖ਼ਤ ਇਸ਼ਕ’ ਵਿੱਚ ਭੂਮਿਕਾ ਨਿਭਾਅ ਚੁੱਕੀ ਹੈ।