ਬਾਲੀ:ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਤੇ ਦੁਨੀਆ ਦੇ ਸਾਬਕਾ ਨੰਬਰ ਇਕ ਪੁਰਸ਼ ਖਿਡਾਰੀ ਕਿਦਾਂਬੀ ਸ੍ਰੀਕਾਂਤ ਭਲਕੇ ਇੱਥੇ ਸ਼ੁਰੂ ਹੋ ਰਹੇ 8,50,000 ਡਾਲਰ ਇਨਾਮੀ ਰਾਸ਼ੀ ਵਾਲੇ ਇੰਡੋਨੇਸ਼ੀਆ ਓਪਨ ਵਿਚ ਆਪਣੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ। ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਵਿਚ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇਹ ਦੋਵੇਂ ਚੋਟੀ ਦੇ ਭਾਰਤੀ ਖਿਡਾਰੀ ਖ਼ਿਤਾਬ ਦੀ ਤਲਾਸ਼ ਵਿਚ ਵਿਸ਼ਵ ਟੂਰ ਸੁਪਰ 1000 ਮੁਕਾਬਲੇ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪਿਛਲੇ ਹਫ਼ਤੇ (ਇੰਡੋਨੇਸ਼ੀਆ ਮਾਸਟਰਜ਼) ਸਿੰਧੂ ਦੀ ਮੁਹਿੰਮ ਨੂੰ ਜਪਾਨ ਦੀ ਅਕਾਨੇ ਯਾਗਾਮੁਚੀ ਨੇ ਸਿੱਧੇ ਗੇਮ ਵਿਚ ਜਿੱਤ ਦੇ ਨਾਲ ਖ਼ਤਮ ਕੀਤਾ ਸੀ।