ਨਵੀਂ ਦਿੱਲੀ, 21 ਸਤੰਬਰ

ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਕੰਪਨੀ ਵੱਲੋਂ ਅਕਤੂਬਰ ਮਹੀਨੇ ਵਿੱਚ ਕੋਵੀਸ਼ੀਲਡ ਦੀਆਂ 22 ਕਰੋੜ ਖੁਰਾਕਾਂ ਸਪਲਾਈ ਕੀਤੀਆਂ ਜਾ ਸਕਦੀਆਂ ਹਨ। ਕੇਂਦਰ ਸਰਕਾਰ ਨੂੰ ਭੇਜੇ ਸੁਨੇਹੇ ਵਿੱਚ ਸਿਰਮ ਸੰਸਥਾ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਕਿਹਾ ਕਿ ਕੰਪਨੀ ਨੇ ਕੋਵੀਸ਼ੀਲਡ ਟੀਕੇ ਦਾ ਉਤਪਾਦ ਵਧਾ ਦਿੱਤਾ ਹੈ ਤੇ ਅਕਤੂਬਰ ਮਹੀਨੇ ਵਿੱਚ ਕੰਪਨੀ ਭਾਰਤ ਸਰਕਾਰ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਵੀਸ਼ੀਲਡ ਦੀਆਂ 21.90 ਕਰੋੜ ਖੁਰਾਕਾਂ ਸਪਲਾਈ ਕਰ ਸਕਦੀ ਹੈ। ਇਸੇ ਦੌਰਾਨ ਭਾਰਤ ਸਰਕਾਰ ਨੇ ਵੀ ਕਿਹਾ ਹੈ ਕਿ ਉਹ ਹੋਰਨਾਂ ਦੇਸ਼ਾਂ ਨੂੰ ਕੋਵੀਸ਼ੀਲਡ ਖੁਰਾਕਾਂ ਸਪਲਾਈ ਕਰਨ ਦਾ ਰੁਝਾਨ ਮੁੜ ਸ਼ੁਰੂ ਕਰੇਗੀ।