ਐਡੀਲੇਡ:ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਆਪਣੀ ਜੋੜੀਦਾਰ ਯੂਕਰੇਨ ਦੀ ਨਾਡੀਆ ਕਿਚੇਨੋਨ ਨਾਲ ਐਡੀਲੇਡ ਇੰਟਰਨੈਸ਼ਨਲ-1 ਡਬਲਿਊਟੀਏ ਟੈਨਿਸ ਟੂੁਰਨਾਮੈਂਟ ਦੇ ਮਹਿਲਾ ਡਬਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਸਾਨੀਆ ਤੇ ਨਾਡੀਆ ਦੀ ਜੋੜੀ ਨੇ 55 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ’ਚ ਅਮਰੀਕਾ ਦੀ ਸ਼ੈਲਬੀ ਰੋਜਰਸ ਅਤੇ ਬਰਤਾਨੀਆ ਦੀ ਹੀਥਰ ਵਾਟਸਨ ਨੂੰ 6-0, 1-6, 10-5 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿੱਚ ਸਾਨੀਆ-ਨਾਡੀਆ ਦੀ ਜੋੜੀ ਦਾ ਮੁਕਾਬਲਾ ਐਸ਼ਲੇ ਬਾਰਟੀ ਅਤੇ ਸਟੋਰਮ ਸੈਂਡਰਜ਼ ਦੀ ਜੋੜੀ ਨਾਲ ਹੋਵੇਗਾ।