ਨਿਕੋਸੀਆ, 11 ਜਨਵਰੀ

ਸਾਈਪਰਸ ਤੇ ਤੁਰਕੀ ਵਿੱਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ’ਤੇ ਭੂਚਾਲ ਦੀ ਗਤੀ 6.1 ਨਾਪੀ ਗਈ ਹੈ। ਸਾਈਪਰਸ ਦੇ ਭੂ ਸਰਵੇਖਣ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਭੂਚਾਲ ਦੇ ਝਟਕੇ ਪੂਰਬੀ ਭੂਮੱਧਸਾਗਰੀ ਦੇਸ਼ਾਂ ਵਿੱਚ ਵੀ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜ ਕੇ 8 ਮਿੰਟ (ਕੌਮਾਂਤਰੀ ਸਮਾਂ 1 ਵਜ ਕੇ 8 ਮਿੰਟ) ’ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸਾਈਪਰਸ ਦੇ ਪੱਛਮੀ ਤੱਟ ਤੋਂ 50 ਕਿਲੋਮੀਟਰ ਦੂਰ 25 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਭੂਚਾਲ ਮਗਰੋਂ ਕਈ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ ਤੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਆ ਗਏ।