ਚੰਡੀਗੜ੍ਹ, 3 ਮਾਰਚ

ਕੀ ਦਬੰਗ ਸਟਾਰ ਸਲਮਾਨ ਖਾਨ ਨੇ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਵਿਆਹ ਕਰਵਾ ਲਿਆ ਹੈ? ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਤਸਵੀਰ ਵਿੱਚ ਦੋਵੇਂ ਜਣੇ ਲਾੜਾ-ਲਾੜੀ ਦੇ ਲਿਬਾਸ ਵਿੱਚ ਨਜ਼ਰ ਆ ਰਹੇ ਹਨ। ਅਕਸਰ ਸਲਮਾਨ ਖਾਨ ਦੇ ਕੁਆਰੇ ਹੋਣ ਅਤੇ ਵਿਆਹ ਨਾ ਕਰਵਾਉਣ ਬਾਰੇ ਚਰਚਾ ਚੱਲਦੀ ਰਹਿੰਦੀ ਹੈ ਅਤੇ ਅਦਾਕਾਰ ਹਮੇਸ਼ਾਂ ਇਸ ਮਸਲੇ ’ਤੇ ਚੁੱਪ ਵੱਟੀ ਰੱਖਦਾ ਹੈ ਅਤੇ ਉਹ ਮੁਸਕੁਰਾ ਕੇ ਗੱਲ ਨੂੰ ਟਾਲ ਛੱਡਦਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਤਸਵੀਰ ਵਿੱਚ ਸਲਮਾਨ ਖਾਨ ਬੌਲੀਵੁੱਡ ਅਦਾਕਾਰਾ ਨਾਲ ਵਿਆਹ ਕਰਵਾਉਂਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ’ਚ ਸਲਮਾਨ ਨੇ ਚਿੱਟੀ ਸ਼ੇਰਵਾਨੀ ਅਤੇ ਸੋਨਾਕਸ਼ੀ ਨੇ ਲਾਲ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ।

ਅਸਲ ਵਿੱਚ ਇਸ ਤਸਵੀਰ ਫਰਜ਼ੀ ਹੈ। ਸਲਮਾਨ ਖ਼ਾਨ ਹਾਲੇ ਵੀ ਕੁਆਰਾ ਹੀ ਹੈ ਅਤੇ ਇਸ ਤਸਵੀਰ ਨਾਲ ਫੋਟੋਸ਼ਾਪ ਰਾਹੀਂ ਛੇੜਛਾੜ ਕੀਤੀ ਗਈ ਹੈ। ਸਲਮਾਨ ਖ਼ਾਨ ਨੇ ਸੋਨਾਕਸ਼ੀ ਸਿਨਹਾ ਨੂੰ ਸਾਲ 2010 ਵਿੱਚ ਵੱਡੇ ਪਰਦੇ ’ਤੇ ਲਿਆਂਦਾ ਸੀ। ਸੋਨਾਕਸ਼ੀ ਨੇ ਸਲਮਾਨ ਖ਼ਾਨ ਦੀ ਫਿਲਮ ਦਬੰਗ ਰਾਹੀਂ ਸਿਨੇ ਜਗਤ ਵਿੱਚ ਪੈਰ ਧਰਿਆ ਸੀ।