ਲਖਨਊ, 14 ਜਨਵਰੀ

ਭਾਜਪਾ ਛੱਡਣ ਤੋਂ ਬਾਅਦ ਸਵਾਮੀ ਪ੍ਰਸਾਦ ਮੌਰਿਆ ਤੇ ਧਰਮ ਸਿੰਘ ਸੈਣੀ ਸਣੇ ਅੱਠ ਵਿਧਾਇਕ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਵੇਲੇ ਅੱਜ ਪਾਰਟੀ ਕਾਰਕੁਨਾਂ ਦਾ ਵੱਡਾ ਹਜ਼ੂਮ ਇਕੱਠਾ ਹੋਇਆ ਜਿਸ ਦਾ ਚੋਣ ਕਮਿਸ਼ਨ ਨੇ ਨੋਟਿਸ ਲਿਆ ਹੈ। ਇਸ ਤੋਂ ਬਾਅਦ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਕੋਵਿਡ ਉਲੰਘਣ ਦੇ ਦੋਸ਼ ਹੇਠ ਗੌਤਮਪੱਲੀ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਰੋਨਾ ਨਿਯਮਾਂ ਦੀ ਉਲੰਘਣਾ ਹੇਠ ਪਾਰਟੀ ਦੇ 2500 ਆਗੂਆਂ ਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਮਾਜਵਾਦੀ ਪਾਰਟੀ ਨੇ ਰੈਲੀ ਨੂੰ ਵਰਚੁਅਲ ਰੈਲੀ ਦਾ ਨਾਂ ਦਿੱਤਾ ਸੀ ਪਰ ਪਾਰਟੀ ਦੇ ਮੁੱਖ ਦਫ਼ਤਰ ਬਾਹਰ ਵੱਡਾ ਇਕੱਠ ਹੋਇਆ।