ਨਵੀਂ ਦਿੱਲੀ, 24 ਜਨਵਰੀ

ਸਪਾਈਸ ਜੈੱਟ ਦੀ ਦਿੱਲੀ-ਹੈਦਰਾਬਾਦ ਫਲਾਈਟ ‘ਚ ਚਾਲਕ ਦਲ ਦੀ ਮਹਿਲਾ ਮੈਂਬਰ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕਰਨ ਦੇ ਦੋਸ਼ ‘ਚ ਪੁਲੀਸ ਨੇ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸ਼ਾਮ 4.39 ਵਜੇ (ਸੋਮਵਾਰ ਨੂੰ) ਦਿੱਲੀ ਤੋਂ ਹੈਦਰਾਬਾਦ ਜਾ ਰਹੀ ‘ਸਪਾਈਸਜੈੱਟ’ ਦੀ ਫਲਾਈਟ-8133 ਦੇ ਕਰੂ ਮੈਂਬਰ ਨਾਲ ਯਾਤਰੀ ਨੇ ਕਥਿਤ ਛੇੜਛਾੜ ਕਰਨ ਦੀ ਸੂਚਨਾ ਮਿਲੀ। ਯਾਤਰੀ ਦੀ ਪਛਾਣ ਦਿੱਲੀ ਦੇ ਜਾਮੀਆ ਨਗਰ ਵਾਸੀ ਅਬਸ਼ਾਰ ਆਲਮ ਵਜੋਂ ਹੋਈ ਹੈ।