ਪੀਲ ਰਿਜਨਲ ਪੁਲਿਸ ਦੇ ਅਫਸਰਾਂ ਵਲੋਂ ਵੀ ਫੰਡ ਰੇਜ਼
ਹਿਊਸਟਨ/ਸਟਾਰ ਨਿਊਜ਼:-ਅਮਰੀਕਾ ਦੇ ਟੈਕਸਸ ਸੂਬੇ ਦੀ ਹੈਰਿਸ ਕਾਉਂਟੀ ਸ਼ੈਰਿਫ ਡਿਪਟੀ ਸੰਨਦੀਪ ਸਿੰਘ ਧਾਲੀਵਾਲ (42) ਨੂੰ ਲੰਘੇ ਸ਼ੁੱਕਰਵਾਰ ਇੱਕ ਟ੍ਰੈਫ਼ਿਕ ਸਟਾਪ ਦੌਰਾਨ ਇੱਕ ਸਿਰਫਿਰੇ ਸਪੈਂਨਿਸ਼ ਮੂਲ ਦੇ ਰਾਬਰਟ ਸੋਲਸ (47) ਨਾਮੀਂ ਕਾਤਲ ਨੇ ਪਿੱਛੋਂ ਗੋਲ਼ੀਆਂ ਮਾਰਕੇ ਸ਼ਹੀਦ ਕਰ ਦਿੱਤਾ ਸੀ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 2 ਅਕਤੂਬਰ ਦਿਨ ਬੁੱਧਵਾਰ ਨੂੰ ਬੈਰੀ ਸੈਂਟਰ, ਸਾਇਪਰਸ ਵਿਖੇ ਸਵੇਰੇ 10 ਵਜੇ ਤੋਂ ਦੁਪਿਹਰ 12 ਵਜੇ ਦਰਮਿਆਨ ਕੀਤਾ ਗਿਆ। ਉਪਰੰਤ ਭੋਗ ‘ਸਿੱਖ ਨੈਸ਼ਨਲ ਸੈਂਟਰ’ ਗੁਰਦਵਾਰਾ ਸਹਿਬ ਹਿਊਸਟਨ ਵਿੱਖੇ ਪਇਆ ਗਿਆ। ਡਿਪਟੀ ਸੰਨਦੀਪ ਸਿੰਘ ਧਾਲੀਵਾਲ ਜਿਸ ਦਾ ਪਿਛਲਾ ਪਿੰਡ ਧਾਲੀਵਾਲ ਵੇਟ, ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦਾ ਹੈ। ਉਹਨਾਂ ਦਾ ਜਨਮ ਸ਼ ਪਿਆਰਾ ਸਿੰਘ ਧਾਲੀਵਾਲ ਰਿਟਾæ ਇੰਡੀਅਨ ਆਰਮੀ ਅਤੇ ਸਵæ ਮਾਤਾ ਸੁਰਿੰਦਰ ਕੌਰ ਧਾਲੀਵਾਲ ਦੇ ਘਰ ਹੋਇਆ। ਡਿਪਟੀ ਧਾਲੀਵਾਲ ਆਪਣੇ ਪਿੱਛੇ ਦੋ ਬੇਟੀਆਂ ਉਮਰ 13 ਅਤੇ 10 ਸਾਲ, ਬੇਟਾ ਉਮਰ 5 ਸਾਲ ਅਤੇ ਪਤਨੀ ਛੱਡ ਗਏ ਨੇ। ਡਿਪਟੀ ਸੰਨਦੀਪ ਸਿੰਘ ਧਾਲੀਵਾਲ ਕਰੀਬ ਕਰੀਬ 25 ਕੁ ਸਾਲ ਪਹਿਲਾਂ ਅਮਰੀਕਾ ਆਏ, ਇੱਥੇ ਆਕੇ ਉਹ ਕਲਚਰਲ ਪ੍ਰੋਗਰਾਮਾਂ ਵਿੱਚ ਆਪਣੇ ਭੰਗੜੇ ਦੇ ਜੌਹਰ ਵਿਖਾਕੇ ਛਾਏ ਰਹੇ। ਸੰਨਦੀਪ ਨੂੰ ਬਾਡੀ ਬਣਾਉਣ ਦਾ ਬੇਹੱਦ ਸ਼ੋਕ ਸੀ ‘ਤੇ ਅਕਸਰ ਜਿੰਮ ਵਿੱਚ ਹੀ ਮਿਲਦੇ ਸਨ। ਕੁਝ ਚਿਰ ਪਿੱਛੋਂ ਸੈਰਿਫ ਟਿੱਡ ਗੁੰਜਾਲਸ ਦੇ ਕਹਿਣ ਤੇ 2008 ਵਿੱਚ ਬਤੌਰ ਡੀਟਿੰਸ਼ਨ ਅਫਸਰ ਹੈਰਿਸ ਕਾਉਂਟੀ ਸ਼ੈਰਿਫ ਪੁਲਿਸ ਵਿੱਚ ਭਰਤੀ ਹੋ ਗਏ। 2014 ਵਿੱਚ ਉਹਨਾਂ ਨੂੰ ਪੈਟਰੋਲਿੰਗ ਦੀ ਨੌਕਰੀ ਮਿਲੀ, ਇਸੇ ਦੌਰਾਨ ਉਹਨਾਂ ਲੀਗਲ ਅੜਚਨਾਂ ਨੂੰ ਪਾਰ ਕਰਕੇ ਪੱਗ ਬੰਨ੍ਹਣੀ ਸ਼ੁਰੂ ਕੀਤੀ ਤੇ 2015 ਵਿੱਚ ਅਮਰੀਕਾ ਦੇ ਪਹਿਲੇ ਪਗੜੀਧਾਰੀ ਪੁਲਿਸ ਅਫਸਰ ਬਣੇ। ਉਹ ਹਿਊਸਟਨ ਏਰੀਏ ਦੀ ਸ਼ਾਨ ਸਨ, ਪੰਜਾਬੀ ਭਾਈਚਾਰੇ ਦਾ ਮਾਣ ਸਨ। ਜਿਨ੍ਹੇਂ ਲੋਕ ਵੀ ਅੱਜਤੱਕ ਡਿਪਟੀ ਸੰਨਦੀਪ ਧਾਲੀਵਾਲ ਨੂੰ ਮਿਲੇ, ਹਰ ਕੋਈ ਇਹੀ ਕਹਿੰਦਾ ਕਿ ਐਨਾਂ ਮਿਲਣਸਾਰ, ਐਨਾਂ ਵਧੀਆ ਸੁਭਾææ ਜਿੰਨੀ ਉਸਦੀ ਸਿਫ਼ਤ ਕੀਤੀ ਜਾਵੇ ਥੋੜੀ ਹੈ। ਜਦੋਂ 2017 ਵਿੱਚ ਹਰੀਕੇਨ ਹਾਰਵੀ ਆਇਆ ਸੀ ਓਦੋਂ ਸਾਊਥ ਈਸਟ ਟੈਕਸਾਸ ਵਿੱਚ ਭਾਰੀ ਤਬਾਹੀ ਹੋਈ ਸੀ, ਇਸ ਤਬਾਹੀ ਦੀ ਭਰਭਾਈ ਲਈ ਡਿਪਟੀ ਸੰਨਦੀਪ ਸਿੰਘ ਧਾਲੀਵਾਲ ਨੇ ਦਿਨ ਰਾਤ ਇੱਕ ਕਰ ਦਿੱਤਾ, ਖ਼ਤਰਨਾਕ ਥਾਂਵਾਂ ਤੇ ਜਾਕੇ ਆਪਣੀ ਜਾਨ ਜੋਖਮ ਵਿੱਚ ਪਾਕੇ ਲੋਕਾਂ ਦੀ ਮੱਦਦ ਕੀਤੀ, ਸੰਨਦੀਪ ਯੁਨਾਈਟਡ ਸਿੱਖ ਜਥੇਬੰਦੀ ਦਾ ਸਰਗਰਮ ਮੈਂਬਰ ਵੀ ਸੀ। ਸੰਨਦੀਪ ਧਾਲੀਵਾਲ ਦੀ ਇੱਕ ਅਵਾਜ਼ ਤੇ ਪੰਜਾਬੀ ਪੂਰੇ ਅਮੈਰਿਕਾ ਵਿੱਚੋਂ ਓਸ ਸਮੇਂ 25 ਵੱਡੇ ਟਰੱਕ ਰਸਦ ਤੇ ਹੋਰ ਰੋਜ਼ ਵਰਤੋਂ ਵਾਲਾ ਸਮਾਨ ਦੇ ਲੈਕੇ ਹਿਊਸਟਨ ਲਈ ਰਵਾਨਾ ਹੋਵੇ, ਜਿਹੜੀ ਕਿ ਇੱਕ ਮਿਸਾਲ ਸੀææ! ਹਿਊਸਟਨ ਏਰੀਏ ਦੇ ਲੋਕ ਡਿਪਟੀ ਸੰਨਦੀਪ ਧਾਲੀਵਾਲ ਨੂੰ ਇੱਕ ਫ਼ਰਿਸ਼ਤੇ ਦੇ ਤੌਰ ਤੇ ਵੇਖਦੇ ਸਨ। ਪਿੱਛੇ ਜਿਹੇ ਸਾਊਥ ਅਮਰੀਕਾ ਦੇ ਦੇਸ਼ ਪੋਰਤੋ ਰੀਕੋ ਵਿੱਚ ਤੁਫਾਨ ਆਇਆ, ਡਿਪਟੀ ਸੰਨਦੀਪ ਓਥੇ ਵੀ ਸ਼ੈਰਿਫ ਡਿਪਾਟਮੈਂਟ ਵੱਲੋਂ ਸੇਵਾਵਾਂ ਨਿਭਾਕੇ ਆਇਆ ਸੀ। ਸ਼ਨੀਵਾਰ ਰਾਤ ਨੂੰ ਡਿਪਟੀ ਸੰਨਦੀਪ ਧਾਲੀਵਾਲ ਦੀ ਯਾਦ ਵਿੱਚ ਕੈਂਡਲ ਲਾਈਟ ਵਿਜ਼ਲ ਰੱਖਿਆ ਗਿਆ, ਉਥੇ ਪੀਲ ਰਿਜਨਲ ਪੁਲਿਸ ਦੇ ਅਫਸਰਾਂ ਵਲੋਂ ਵੀ ਸੰਨਦੀਪ ਲਈ ਫੰਡ ਰੇਜ਼ ਕੀਤਾ ਜਾ ਰਿਹਾ ਹੈ। ਇਸ ਲਈ (ਟੀਡੀ ਬੈਂਕ ਵਿੱਚ ਖਾਤਾ ਨੰ 6320210, ਟ੍ਰਾਂਜ਼ਿੱਟ ਨੰ 21292 ਬ੍ਰਾਂਚ ਨੰ 004 ਹੈ) ਤੁਸੀਂ ਵੀ ਇਸ ਵਿੱਚ ਹਿੱਸਾ ਪਾ ਸਕਦੇ ਹੋ। ਡਿਪਟੀ ਸੰਨਦੀਪ ਸਿੰਘ ਧਾਲੀਵਾਲ ਦੁਨੀਆਂ ਭਰ ਵਿੱਚ ਸਿੱਖਾਂ ਦੀ ਐਸੀ ਪਹਿਚਾਣ ਛੱਡ ਗਿਆ ਕਿ ਸ਼ਾਇਦ ਅਸੀਂ ਸਾਰੀ ਜਿੰਦਗੀ ਵੀ ਸਿੱਖੀ ਦਾ ਪਰਚਾਰ ਕਰਦੇ ਰਹਿੰਦੇ ਤਾਂ ਵੀ ਸ਼ਾਇਦ ਇਸ ਮੁਕਾਮ ਤੇ ਨਾਂ ਪਹੁੰਚ ਸਕਦੇ।ਡਿਪਟੀ ਸੰਨਦੀਪ ਧਾਲੀਵਾਲ ਬੇਸ਼ੱਕ ਸਰੀਰਰ ਤੌਰ ਤੇ ਸਾਥੋਂ ਦੂਰ ਜਾ ਚੁੱਕਿਆ, ‘ਲੇਕਿਨ ਉਸਦੀ ਯਾਦ ਹਮੇਸ਼ਾ ਦਿਲ ਅੰਦਰ ਭੰਖੜੇ ਦੇ ਕੰਢੇ ਵਾਂਗ ਖੁੱਭੀ ਰਹੇਗੀ। ਉਹ ਹਮੇਸ਼ਾਂ ਸਾਡੇ ਦਿਲਾਂ ਅੰਦਰ ਧੜਕਦਾ ਰਹੇਗਾ। ਇਹ ਸਮਾਂ ਧਾਲੀਵਾਲ ਪਰਿਵਾਰ ਲਈ ਬਹੁਤ ਔਖਾ ਹੈ , ਲੇਕਿਨ ਅੱਜ ਇਸ ਮੁਸ਼ਕਲ ਘੜੀ ਵਿੱਚ ਸਾਰਾ ਸੰਸਾਰ ਧਾਲੀਵਾਲ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾਕੇ ਖੜਾ ਹੈ। ਸੰਨਦੀਪ ਵੀਰ ਤੇਰੀ ਘਾਟ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰ ਜਿਹੜਾ ਤੂੰ ਰਾਹ ਦੁਸੇਰਾ ਕਰ ਚੱਲਿਆ ਉਸ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇææ!