ਗੁਹਾਟੀ, 29 ਜੂਨ
ਹਫ਼ਤੇ ਤੋਂ ਗੁਹਾਟੀ ਦੇ ਹੋਟਲ ਵਿੱਚ ਠਹਿਰੇ ਹੋਏ ਸ਼ਿਵ ਸੈਨਾ ਦੇ ਬਾਗੀ਼ ਵਿਧਾਇਕ ਅੱਜ ਬਾਅਦ ਦੁਪਹਿਰ ਗੋਆ ਲਈ ਰਵਾਨਾ ਹੋ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਸਪਾਈਸਜੈੱਟ ਦੇ ਜਹਾਜ਼ ਨੂੰ ਕਿਰਾਏ ‘ਤੇ ਲਿਆ ਗਿਆ ਹੈ ਅਤੇ ਇਹ ਉਡਾਣ ਗੁਹਾਟੀ ਦੇ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਦੇ ਦਾਬੋਲਿਮ ਹਵਾਈ ਅੱਡੇ ਲਈ ਬਾਅਦ ਦੁਪਹਿਰ 3 ਵਜੇ ਦੇ ਕਰੀਬ ਰਵਾਨਾ ਹੋਣ ਦੀ ਉਮੀਦ ਹੈ। ਸ਼ਿਵ ਸੈਨਾ ਦੇ 39 ਬਾਗੀ ਵਿਧਾਇਕ ਅਤੇ ਕੁਝ ਆਜ਼ਾਦ ਵਿਧਾਇਕ ਜਹਾਜ਼ ਵਿੱਚ ਇਕੱਠੇ ਗੋਆ ਜਾਣਗੇ ਅਤੇ ਉੱਥੋਂ ਮੁੰਬਈ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ।