ਸ਼ਿਮਲਾ, 1 ਅਕਤੂਬਰ
ਸ਼ਿਮਲਾ ਜ਼ਿਲ੍ਹੇ ਦੇ ਢਲੀ ਥਾਣੇ ਦੇ ਅਧੀਨ ਛਰਾਬੜਾ ਨੇੜੇ ਗ੍ਰੀਨ ਵੈਲੀ ਵਿੱਚ ਅੱਜ ਸਵੇਰੇ ਸੇਬਾਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਕਾਰ ‘ਤੇ ਪਲਟ ਗਿਆ। ਇਸ ਹਾਦਸੇ ‘ਚ ਕਾਰ ‘ਚ ਸਵਾਰ 3 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਟੀਮ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਕਾਰ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜੀਆਂ। ਸੇਬਾਂ ਨਾਲ ਭਰਿਆ ਟਰੱਕ (ਐੱਚਪੀ64-5688) ਅੱਪਰ ਸ਼ਿਮਲਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਸਵੇਰੇ 6:30 ਵਜੇ ਹਸਨ ਵੇਲੀ ਨੇੜੇ ਟਰੱਕ ਕਾਰ (ਐੱਚਪੀ08ਏ-2742) ‘ਤੇ ਪਲਟ ਗਿਆ।