ਮੁੰਬਈ:ਯਸ਼ ਰਾਜ ਫਿਲਮਜ਼ (ਵਾਈਆਰਐੱਫ) ਵੱਲੋਂ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਪਠਾਣ’ ਦੀ ਐਡਵਾਂਸ ਬੁਕਿੰਗ 20 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਫਿਲਮ ਬੁਕਿੰਗ ਸ਼ੁਰੂ ਹੋਣ ਤੋਂ ਪੰਜ ਦਿਨ ਬਾਅਦ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਹਨ ਤੇ ਇਸ ਫਿਲਮ ਵਿਚ ਦੀਪਿਕਾ ਪਾਦੂਕੋਨ ਅਤੇ ਜੌਹਨ ਅਬਰਾਹਮ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਨੂੰ ਦੇਖਣ ਦੇ ਸ਼ੌਕੀਨ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਐਡਵਾਂਸ ਬੁਕਿੰਗ 20 ਜਨਵਰੀ ਤੋਂ ਕਰਵਾ ਸਕਣਗੇ। ਇਸ ਦੇ ਨਾਲ-ਨਾਲ ਸਿਰਫ ਹਿੰਦੀ ਦੇ ਪ੍ਰੀਮੀਅਮ ਫਾਰਮੈਟਾਂ ਆਈਮੈਕਸ, 4 ਡੀਐਕਸ, ਡੀ ਬਾਕਸ ਅਤੇ ਆਈਸੀਈ ਸੰਸਕਰਣਾਂ ਲਈ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ। ਵਾਈਆਰਐੱਫ ਵੰਡ ਦੇ ਮੀਤ ਪ੍ਰਧਾਨ ਆਦਿਤਿਆ ਚੋਪੜਾ ਨੇ ਦੱਸਿਆ ਕਿ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਯਸ਼ ਰਾਜ ਫਿਲਮਜ਼ ਦਾ ਸਟਾਫ ਤੇ ਅਧਿਕਾਰੀ ਬਹੁਤ ਖੁਸ਼ ਹਨ। ਫਿਲਮ ‘ਪਠਾਣ’ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਫਿਲਮ ਵਾਈਆਰਐਫ ਦੀ ਸਪਾਈ ਯੂਨੀਵਰਸ ਵਲੋਂ ਤਿਆਰ ਕਰਵਾਈ ਗਈ ਹੈ। ਸਪਾਈ ਯੂਨੀਵਰਸ ਵੱਲੋਂ ਇਸ ਤੋਂ ਪਹਿਲਾਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’ ਤੇ ਰਿਤਿਕ ਰੌਸ਼ਨ ਦੀ ‘ਵਾਰ’ ਵਰਗੀਆਂ ਫਿਲਮਾਂ ਬਣਾਈਆਂ ਗਈਆਂ ਹਨ।