ਚੇਨੱਈ:ਯੁਵਾ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਮੈਲਟਵਾਟਰ ਚੈਂਪੀਅਨਜ਼ ਚੈੱਸ ਟੂਰ ਚੈਸੇਬਲ ਮਾਸਟਰਜ਼ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਸ ਨੇ ਸੈਮੀਫਾਈਨਲ ਵਿੱਚ ਨੈਦਰਲੈਂਡਜ਼ ਦੇ ਗਰੈਂਡਮਾਸਟਰ ਅਨੀਸ਼ ਗਿਰੀ ਨੂੰ 3.5-2.5 ਨਾਲ ਹਰਾਇਆ। 2-2 ਨਾਲ ਬਰਾਬਰੀ ਮਗਰੋਂ ਪ੍ਰਗਨਾਨੰਦਾ ਨੇ ਟਾਈਬ੍ਰੇਕਰ ਵਿੱਚ ਗਿਰੀ ਨੂੰ ਮਾਤ ਦਿੱਤੀ। ਟੂਰਨਾਮੈਂਟ ਵਿੱਚ ਗਿਰੀ ਦੀ ਇਹ ਪਹਿਲੀ ਹਾਰ ਹੈ। ਦੂਜੇ ਸੈਮੀਫਾਈਨਲ ਵਿੱਚ ਲਿਰੇਨ ਦੇ ਦੁਨੀਆ ਦੇ ਅੱਵਲ ਦਰਜੇ ਦੇ ਖਿਡਾਰੀ ਮੈਗਨਸ ਕਾਰਲਸਨ ਨੂੰ 2.5-1.5 ਨਾਲ ਹਰਾਇਆ। ਹੁਣ ਫਾਈਨਲ ਵਿੱਚ ਪ੍ਰਗਨਾਨੰਦਾ ਦਾ ਮੁਕਾਬਲਾ ਲਿਰੇਨ ਨਾਲ ਹੋਵੇਗਾ।