ਮਿਆਮੀ:ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਐੱਫਟੀਐੱਕਸ ਕ੍ਰਿਪਟੋ ਸ਼ਤਰੰਜ ਕੱਪ ਦੇ ਚੌਥੇ ਗੇੜ ਵਿੱਚ ਵਿਸ਼ਵ ਦੇ ਛੇਵੇਂ ਦਰਜੇ ਦੇ ਖਿਡਾਰੀ ਲੇਵੋਨ ਅਰੋਨੀਅਨ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਸੂਚੀ ਵਿੱਚ ਉਹ 12 ਅੰਕਾਂ ਨਾਲ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਬਰਾਬਰੀ ’ਤੇ ਹੈ। ਕਾਰਲਸਨ ਨੇ ਚੌਥੇ ਗੇੜ ਵਿੱਚ ਚੀਨ ਦੇ ਕੁਆਂਗ ਲੀਮ ਲੇ ਨੂੰ 3-1 ਨਾਲ ਹਰਾਇਆ। ਪਹਿਲੀਆਂ ਦੋ ਬਾਜ਼ੀਆਂ ਡਰਾਅ ਰਹਿਣ ਮਗਰੋਂ ਪ੍ਰਗਨਾਨੰਦਾ ਨੇ ਅਗਲੀਆਂ ਦੋ ਬਾਜ਼ੀਆਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਹੋਰ ਨਤੀਜਿਆਂ ਵਿੱਚ ਅਲੀਰੇਜ਼ਾ ਫਿਰੋਜ਼ਾ ਨੇ ਪੋਲੈਂਡ ਦੇ ਯਾਨ-ਕਰਜ਼ਿਸਟੋਫ ਡੂਡਾ ਨੂੰ 2.5-1.5 ਨਾਲ ਅਤੇ ਅਨੀਸ਼ ਗਿਰੀ ਨੇ ਹਾਂਸ ਨੀਮਨ ਨੂੰ 2.5-1.5 ਨਾਲ ਹਰਾਇਆ।