ਲੰਡਨ:ਭਾਰਤ ਦੇ ਰਾਮਕੁਮਾਰ ਰਾਮਾਨਾਥਨ ਅਤੇ ਯੂਕੀ ਭਾਂਬਰੀ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿੱਚ ਪੁਰਸ਼ ਸਿੰਗਲਜ਼ ਦੇ ਪਹਿਲੇ ਕੁਆਲੀਫਾਇੰਗ ਗੇੜ ਵਿੱਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਇਸ ਤਰ੍ਹਾਂ ਭਾਰਤੀ ਖਿਡਾਰੀ ਇੱਕ ਵਾਰ ਫਿਰ ਗਰੈਂਡਸਲੈਮ ਟੂਰਨਾਮੈਂਟ ਦੇ ਸਿੰਗਲਜ਼ ਵਰਗ ਵਿੱਚ ਕੁਆਲੀਫਾਈ ਕਰਨ ਤੋਂ ਅਸਫ਼ਲ ਰਹੇ।  ਭਾਂਬਰੀ ਨੂੰ ਸਪੇਨ ਦੇ ਬਰਨਾਬੇ ਜ਼ਪਾਟਾ ਮਿਰਾਲੇਸ ਨੇ 5-7, 1-6 ਨਾਲ ਅਤੇ ਰਾਮਕੁਮਾਰ ਨੂੰ ਚੈੱਕ ਗਣਰਾਜ ਦੇ ਵਿਟ ਕੋਪ੍ਰੀਵ ਨੇ 5-7, 4-6 ਨਾਲ ਹਰਾਇਆ। ਹੁਣ ਭਾਰਤ ਵੱਲੋਂ ਟੂਰਨਾਮੈਂਟ ਵਿੱਚ ਸਿਰਫ਼ ਸਾਨੀਆ ਮਿਰਜ਼ਾ ਹੀ ਖੇਡਦੀ ਨਜ਼ਰ ਆਵੇਗੀ।