ਨਵੀਂ ਦਿੱਲੀ:ਭਾਰਤੀ ਮੁੱਕੇਬਾਜ਼ ਅਨਾਮਿਕਾ (50 ਕਿਲੋ) ਨੇ ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ’ਚ ਅੱਜ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਰੋਮਾਨੀਆ ਦੀ ਯੂਜੇਨੀਆ ਏਂਜਲ ਨੂੰ ਹਰਾਇਆ। ਅਨਾਮਿਕਾ ਨੇ ਇਸਤੰਬੁਲ ’ਚ ਹੋ ਰਹੇ ਇਸ ਟੂਰਨਾਮੈਂਟ ’ਚ ਫ਼ੈਸਲਾਕੁਨ ਜਿੱਤ ਦਰਜ ਕਰਦਿਆਂ ਪ੍ਰੀ-ਕੁਆਰਟਰ ਫਾਈਨਲ ਦੀ ਟਿਕਟ ਪੱਕੀ ਕਰ ਲਈ ਹੈ। ਮੁਕਾਬਲੇ ਦੀ ਸ਼ੁਰੂਆਤ ’ਚ ਦੋਵਾਂ ਖਿਡਾਰਨਾਂ ਦੀ ਟੱਕਰ ਬਰਾਬਰ ਰਹੀ ਪਰ ਬਾਅਦ ਵਿੱਚ ਅਨਾਮਿਕਾ 5-0 ਨਾਲ ਜਿੱਤ ਦਰਜ ਕਰਕੇ ਅਗਲੇ ਦੌਰ ’ਚ ਪਹੁੰਚ ਗਈ ਹੈ। ਅਨਾਮਿਕਾ ਦਾ ਅਗਲਾ ਮੁਕਾਬਲਾ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗ਼ਮਾ ਜੇਤੂ ਆਸਟਰੇਲੀਆ ਦੀ ਕ੍ਰਿਸਟੀ ਲੀ ਹੈਰਿਸ ਨਾਲ ਹੋਵੇਗਾ।