ਬਾਲੀ, 1 ਦਸੰਬਰ

ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਵਿੱਚ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਨੂੰ  ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ 2014 ‘ਚ ਸੀਜ਼ਨ ਦੇ ਆਖਰੀ ਟੂਰਨਾਮੈਂਟ ‘ਚ ਨਾਕਆਊਟ ਪੜਾਅ ‘ਚ ਪਹੁੰਚੇ ਸ਼੍ਰੀਕਾਂਤ ਨੇ ਗਰੁੱਪ ਬੀ ਦੇ ਮੈਚ ‘ਚ ਪੋਪੋਵ ਨੂੰ 42 ਮਿੰਟ ‘ਚ ਹਰਾਇਆ ਸੀ। ਅੱਜ ਉਸ ਨੇ ਮੁਕਾਬਲਾ 21-14, 21-16 ਨਾਲ ਹਰਾਇਆ। ਮਹਿਲਾ ਡਬਲਜ਼ ‘ਚ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਨੂੰ ਨਾਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਡਾ ਦੀ ਦੂਜਾ ਦਰਜਾ ਪ੍ਰਾਪਤ ਜਾਪਾਨੀ ਜੋੜੀ ਨੇ 21-14, 21-18 ਨਾਲ ਹਰਾਇਆ।