ਅਲ ਖੋਰ (ਕਤਰ), 26 ਨਵੰਬਰ

ਅਮਰੀਕਾ ਨੇ ਅੱਜ ਫੀਫਾ ਵਿਸ਼ਵ ਕੱਪ ਵਿੱਚ ਇੰਗਲੈਂਡ ਨੂੰ 0-0 ਨਾਲ ਡਰਾਅ ’ਤੇ ਰੱਖਿਆ। ਕਤਰ ਵਿੱਚ ਆਪਣੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਇਰਾਨ ਉੱਤੇ 6-2 ਨਾਲ ਵੱਡੀ ਜਿੱਤ ਹਾਸਲ ਕੀਤੀ ਸੀ। ਇੰਗਲੈਂਡ ਦੇ ਸਮਰਥਕ ਡਰਾਅ ਤੋਂ ਬਹੁਤ ਨਿਰਾਸ਼ ਸਨ ਅਤੇ ਮੈਦਾਨ ‘ਤੇ ‘ਹੂਟਿੰਗ’ ਕਰ ਰਹੇ ਸਨ।