ਮੋਨਾਕੋ, 2 ਦਸੰਬਰ

ਭਾਰਤ ਦੀ ਮਹਾਨ ਅਥਲੀਟ ਅੰਜੂ ਬੌਬੀ ਜਾਰਜ ਨੂੰ ਵਿਸ਼ਵ ਅਥਲੈਟਿਕਸ ਨੇ ਪ੍ਰਤਿਭਾ ਦਾ ਸਨਮਾਨ ਕਰਨ ਅਤੇ ਦੇਸ਼ ਵਿੱਚ ਲਿੰਗ ਸਮਾਨਤਾ ਦੀ ਵਕਾਲਤ ਕਰਨ ਲਈ ਵਿਮੈਨ ਆਫ ਦਿ ਈਅਰ ਪੁਰਸਕਾਰ ਦਿੱਤਾ ਗਿਆ ਹੈ। ਅੰਜੂ (ਪੈਰਿਸ 2003), ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਇਕਲੌਤੀ ਭਾਰਤੀ ਹੈ, ਉਸ ਨੂੰ ਬੁੱਧਵਾਰ ਰਾਤ ਸਾਲਾਨਾ ਪੁਰਸਕਾਰਾਂ ਦੌਰਾਨ ਸਨਮਾਨ ਲਈ ਚੁਣਿਆ ਗਿਆ।