ਵਾਸ਼ਿੰਗਟਨ, 29 ਜੁਲਾਈ

ਅਮਰੀਕੀ ਸੰਸਦ ਮੈਂਬਰਾਂ ਦੇ ਸਮੂਹ ਨੇ ਇਕ ਵਾਰ ਫਿਰ ਪ੍ਰਤੀਨਿਧੀ ਸਦਨ ਵਿੱਚ ਬਿੱਲ ਪੇਸ਼ ਕੀਤਾ ਹੈ ਜਿਸ ਵਿਚ ਉਸ ਪ੍ਰੋਗਰਾਮ ਨੂੰ ਖਤਮ ਕਰਨ ਮੰਗ ਕੀਤੀ ਗਈ ਹੈ, ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਕੁਝ ਸ਼ਰਤਾਂ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਸ਼ ਵਿਚ ਰੁਕਣ ਤੇ ਕੰਮ ਕਰਨ ਦੀ ਇਜਾਜ਼ਤ ਹੈ। ਸੰਸਦ ਮੈਂਬਰ ਪੌਲ ਏ. ਗੋਸਰ ਦੇ ਨਾਲ ਸੰਸਦ ਮੈਂਬਰਾਂ ਮੋ ਬਰੂਕਸ, ਐਂਡੀ ਬਿਗਜ਼ ਅਤੇ ਮੈਟ ਗੈਟਜ਼ ਨੇ ਫੇਅਰਨੈਸ ਫਾਰ ਹਾਈ-ਸਕਿੱਲਡ ਅਮੈਰੀਕਨ ਐਕਟ ਪੇਸ਼ ਕੀਤਾ।