ਮੁਹਾਲੀ, 22 ਜੂਨ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ। ਪੰਜਾਬ ਦੇ ਸੀਨੀਅਰ ਆਈਏਐੱਸ ਅਫਸਰ ਸੰਜੈ ਪੋਪਲੀ ਦੇ ਘਰ ‘ਚੋਂ ਤਲਾਸ਼ੀ ਦੌਰਾਨ .32 ਬੋਰ ਦੇ ਕਰੀਬ 73 ਕਾਰਤੂਸ ਬਰਾਮਦ ਕੀਤੇ ਗਏ ਹਨ। ਪੋਪਲੀ ਖ਼ਿਲਾਫ਼ ਹੁਣ ਅਸਲਾ ਐਕਟ ਦੇ ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੀ ਜਾਂਚ ਟੀਮ ਇਹ ਪਤਾ ਲਗਾਉਣ ਵਿੱਚ ਜੁੱਟ ਗਈ ਹੈ ਕਿ ਇਹ ਕਾਰਤੂਸ ਲਾਇਸੈਂਸੀ ਹਨ ਜਾਂ ਨਾਜਾਇਜ਼ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਧਿਕਾਰੀ ਨੂੰ ਇੰਨੇ ਕਾਰਤੂਸਾਂ ਦੀ ਕੀ ਲੋੜ ਸੀ। ਅਧਿਕਾਰੀ ਉੱਤੇ ਸੀਵਰੇਜ ਦੇ ਕੰਮ ਦਾ ਟੈਂਡਰ ਅਲਾਟ ਕਰਨ ਲਈ ਠੇਕੇਦਾਰ ਤੋਂ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸ ਸਬੰਧੀ ਠੇਕੇਦਾਰ ਵੱਲੋਂ ਅਧਿਕਾਰੀ ਦੀ ਵੀਡੀਓ ਬਣਾ ਲਈ ਅਤੇ ਠੇਕੇਦਾਰ ਨੇ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਂਟੀ ਕੁਰੱਪਸ਼ਨ ਸੈੱਲ ਨੂੰ ਭੇਜ ਦਿੱਤੀ ਗਈ, ਜਿਸ ਨੂੰ ਆਧਾਰ ਬਣਾ ਕੇ ਵਿਜੀਲੈਂਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਅਧਿਕਾਰੀ ਅਤੇ ਉਸ ਦੇ ਸਹਾਇਕ ਸਕੱਤਰ ਚਾਰ ਦਿਨ ਦੇ ਪੁਲੀਸ ਰਿਮਾਂਡ ‘ਤੇ ਹੈ।