ਚੇਨਈ/ਦਿੱਲੀ, 7 ਫਰਵਰੀ

ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੌਰੀ ਨੇ ਅੱਜ ਮਦਰਾਸ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਗੌਰੀ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣ ਤੋਂ ਰੋਕਣ ਦੀ ਮੰਗ ਵਾਲੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਟੀ. ਰਾਜਾ ਨੇ ਗੌਰੀ ਨੂੰ ਰਾਸ਼ਟਰਪਤੀ ਦੁਆਰਾ ਜਾਰੀ ਨਿਯੁਕਤੀ ਆਦੇਸ਼ਾਂ ਨੂੰ ਪੜ੍ਹਣ ਤੇ ਹੋਰ ਰਸਮਾਂ ਦੀ ਪਾਲਣਾ ਕਰਨ ਬਾਅਦ ਵਧੀਕ ਜੱਜ ਵਜੋਂ ਅਹੁਦੇ ਦੀ ਸਹੁੰ ਚੁਕਾਈ। ਗੌਰੀ ਤੋਂ ਇਲਾਵਾ ਚਾਰ ਹੋਰਾਂ ਨੇ ਵੀ ਮਦਰਾਸ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁੱਕੀ।