ਨਵੀਂ ਦਿੱਲੀ, 28 ਸਤੰਬਰ

ਸਰਕਾਰ ਨੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਿਲ ਚੌਹਾਨ ਨੂੰ ਨਵਾਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਹੈ। ਜਨਰਲ ਬਿਪਿਨ ਰਾਵਤ ਤੋਂ ਬਾਅਦ ਉਹ ਦੇਸ਼ ਦੇ ਦੂਜੇ ਚੀਫ ਆਫ ਡਿਫੈਂਸ ਸਟਾਫ ਹੋਣਗੇ। ਜਨਰਲ ਰਾਵਤ ਦੀ ਪਿਛਲੇ ਸਾਲ ਤਾਮਿਲ ਨਾਡੂ ਵਿੱਚ ਹੈਲੀਕਾਪਟਰ ਹਾਦਸੇ ਦੌਰਾਨ ਮੌਤ ਹੋ ਗਈ ਸੀ।