ਸ੍ਰੀ ਮੁਕਤਸਰ ਸਾਹਿਬ, 20 ਜਨਵਰੀ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਲੁਧਿਆਣਾ ਬੰਬ ਧਮਾਕੇ ਦੀ ਜਾਂਚ ਸਬੰਧੀ ਅੱਜ ਤੜਕੇ ਇੱਥੇ ਮੁਕਤਸਰ ਸ਼ਹਿਰ ਵਿੱਚ ਪੰਜਾਬੀ ਤੇ ਲਾਹੌਰੀ ਜੁੱਤੀਆਂ ਬਣਾਉਣ ਵਾਲੇ ਵਪਾਰੀ ਦੇ ਘਰ ਛਾਪਾ ਮਾਰਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਛਾਪੇ ਦੀ ਪੁਸ਼ਟੀ ਕੀਤੀ ਹੈ। ਐੱਨਆਈਏ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਛਾਪਾ ਲੁਧਿਆਣਾ ਬੰਬ ਧਮਾਕੇ ਸਬੰਧੀ ਕੇਸ ਵਿੱਚ ਮਾਰਿਆ ਗਿਆ ਹੈ। ਟੀਮ ਸਵੇਰੇ ਲਗਪਗ ਛੇ ਵਜੇ ਘਰ ਵਿੱਚ ਦਾਖ਼ਲ ਹੋਈ ਤੇ ਦੁਪਹਿਰ 12 ਵਜੇ ਤੱਕ ਮੌਜੂਦ ਰਹੀ। ਇਹ ਘਰ ਨਰਿੰਦਰ ਕੁਮਾਰ ਦਾ ਹੈ। ਉਹ ਪੰਜਾਬੀ ਤੇ ਲਾਹੌਰੀ ਜੁੱਤੀਆਂ ਦਾ ਵਪਾਰ ਕਰਦਾ ਹੈ।