ਲੁਧਿਆਣਾ, 21 ਨਵੰਬਰ

ਲੁਧਿਆਣਾ ਵਿੱਚ ਜੋਧੇਵਾਲ ਬਸਤੀ ਨੇੜੇ ਅੱਜ ਸਵੇਰੇ ਇੱਕ ਧਾਗਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਰਿਪੋਰਟਾਂ ਮੁਤਾਬਕ ਘਟਨਾ ਵਿੱਚ ਲੱਖਾਂ ਰੁਪਏ ਮੁੱਲ ਦੀ ਉੱਨ ਸੜਨ ਦਾ ਖਦਸ਼ਾ ਹੈ। ਹਾਲਾਂਕਿ ਫਾਇਰ ਬ੍ਰਿਗੇਡ ਅਮਲੇ ਨੇ ਧਾਗਾ ਫੈਕਟਰੀ ਵਿੱਚ ਅੱਗ ’ਤੇ ਕਾਬੂ ਪਾ ਲਿਆ ਹੈ। ਅੱਗ ਲੱਗਦੇ ਕਾਰਨਾਂ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ।