ਪੇਈਚਿੰਗ, 11 ਮਾਰਚ
ਚੀਨ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਰੀਬੀ ਸਹਿਯੋਗੀ ਲੀ ਕਿਆਂਗ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਨੈਸ਼ਨਲ ਪੀਪਲਜ਼ ਕਾਂਗਰਸ (ਐੱਨਪੀਸੀ) ਦੇ ਸਾਲਾਨਾ ਸੈਸ਼ਨ ਵਿੱਚ ਲੀ ਕਿਆਂਗ ਦੀ ਉਮੀਦਵਾਰੀ ਦੀ ਪੁਸ਼ਟੀ ਕੀਤੀ ਗਈ। ਰਾਸ਼ਟਰਪਤੀ ਸ਼ੀ ਨੇ ਖੁਦ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਕੀਤਾ ਸੀ।