ਲਖੀਮਪੁਰ ਖੀਰੀ(ਉੱਤਰ ਪ੍ਰਦੇਸ਼), 14 ਅਕਤੂਬਰ

ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ਅਤੇ ਉਸ ਦੇ ਦੋਸਤ ਅੰਕਿਤ ਸਮੇਤ ਚਾਰ ਮੁਲਜ਼ਮਾਂ ਦੀ ਮੌਜੂਦਗੀ ਵਿੱਚ ਮੌਕੇ ਦਾ ਦੌਰਾ ਕੀਤਾ ਤੇ ਸਾਰੀ ਘਟਨਾ ਨੂੰ ਦਹੁਰਾਇਆ। ਮੁਲਜ਼ਮਾਂ ਵਿੱਚ ਗੰਨਮੈਨ ਲਤੀਫ ਅਤੇ ਡਰਾਈਵਰ ਸ਼ੇਖਰ ਭਾਰਤੀ ਸ਼ਾਮਲ ਹਨ। ਮੁਲਜ਼ਮਾਂ ਤੋਂ ਮੌਕੇ ‘ਤੇ ਉਨ੍ਹਾਂ ਦੀ ਮੌਜੂਦਗੀ ਬਾਰੇ ਸਵਾਲ ਪੁੱਛੇ ਗਏ ਸਨ।।ਇਸ ਦੌਰਾਨ ਫੌਰੈਂਸਿਕ ਸਾਇੰਸ ਲੈਬਾਰਟਰੀ, ਲਖਨਊ ਦੀ ਟੀਮ ਮੌਜੂਦ ਸੀ।