ਗੁਰੂਸਰ ਸੁਧਾਰ, 15 ਜਨਵਰੀ

ਰੋਮ ਵਿੱਚ 1960 ਦੀਆਂ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਕਰਨਲ ਜਸਵੰਤ ਸਿੰਘ ਗਿੱਲ ਦਾ ਮੁੰਬਈ ਵਿੱਚ ਦੇਹਾਂਤ ਹੋ ਗਿਆ, ਜਿਸ ਮਗਰੋਂ ਇਲਾਕੇ ਦੇ ਖੇਡ ਪ੍ਰੇਮੀਆਂ ਵਿੱਚ ਸੋਗ ਫੈਲ ਗਿਆ। ਪਿੰਡ ਸੁਧਾਰ ਦੇ ਜੰਮਪਲ ਕਰਨਲ ਜਸਵੰਤ ਸਿੰਘ ਦਾ ਜਨਮ 30 ਸਤੰਬਰ 1931 ਨੂੰ ਹੋਇਆ ਸੀ। ਜਸਵੰਤ ਸਿੰਘ ਗਿੱਲ ਨੇ ਮੇਜਰ ਧਿਆਨ ਚੰਦ ਦੀ ਕਪਤਾਨੀ ਹੇਠ ਆਪਣੀ ਖੇਡ ਵਿੱਚ ਨਿਖਾਰ ਲਿਆਂਦਾ ਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ।