ਕੀਵ, 30 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸੀ ਵਾਰਤਾਕਾਰਾਂ ਨਾਲ ਚੱਲ ਰਹੀ ਗੱਲਬਾਤ ਵਿੱਚ ਕੁਝ ਸਕਾਰਾਤਮਕ ਸੰਕੇਤ ਮਿਲੇ ਹਨ ਪਰ ਇਹ ਵੀ ਕਿਹਾ ਕਿ ਰੂਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਰੂਸ ਨੇ ਮੰਗਲਵਾਰ ਨੂੰ ਇਸਤਾਂਬੁਲ ਵਿੱਚ ਯੂਕਰੇਨ ਅਤੇ ਰੂਸੀ ਵਫ਼ਦ ਦਰਮਿਆਨ ਗੱਲਬਾਤ ਤੋਂ ਬਾਅਦ ਐਲਾਨ ਕੀਤ ਕਿ ਰੂਸ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਉੱਤਰੀ ਸ਼ਹਿਰ ਚੇਰਨੀਹੀਵ ਦੇ ਨੇੜੇ ਫੌਜੀ ਕਾਰਵਾਈਆਂ ਨੂੰ ਘੱਟ ਕਰੇਗਾ।