ਟੋਰਾਂਟੋ (ਕੈਨੇਡਾ), 15 ਜੁਲਾਈ
ਏਅਰ ਇੰਡੀਆ ਕਨਿਸ਼ਕ ਅਤਿਵਾਦੀ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਕੀਤੇ 75 ਸਾਲਾ ਰਿਪੁਦਮਨ ਸਿੰਘ ਮਲਿਕ ਦੀ ਕਥਿਤ ਤੌਰ ’ਤੇ ਗੋਲੀਬਾਰੀ ਵਿੱਚ ਮੌਤ ਹੋ ਗਈ। ਕੈਨੇਡੀਅਨ ਪੁਲੀਸ ਦਾ ਕਹਿਣਾ ਹੈ ਕਿ ਉਹ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਨੂੰ ਅਦਾਲਤ ਨੇ ਮਾਰਚ 2005 ਵਿੱਚ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਕਰ ਦਿੱਤਾ ਸੀ। ਬੰਬ ਨੂੰ ਵੈਨਕੂਵਰ ਹਵਾਈ ਅੱਡੇ ‘ਤੇ ਜਹਾਜ਼ ਵਿਚ ਸੂਟਕੇਸ ਵਿਚ ਰੱਖਿਆ ਗਿਆ ਸੀ, ਜਿਸ ਨੂੰ ਫਿਰ ਏਅਰ
ਇਹ ਜਹਾਜ਼ 23 ਜੂਨ 1985 ਨੂੰ ਆਇਰਲੈਂਡ ਦੇ ਤੱਟ ‘ਤੇ ਐਟਲਾਂਟਿਕ ਮਹਾਸਾਗਰ ‘ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ‘ਚ 24 ਭਾਰਤੀਆਂ ਸਮੇਤ 329 ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਹੋਰ ਬੰਬ ਵੀ ਜਾਪਾਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ ਲਗਾਏ ਜਾਣ ਦੀ ਸਾਜ਼ਿਸ਼ ਸੀ ਪਰ ਇਹ ਟੋਕੀਓ ਦੇ ਨਰਿਤਾ ਹਵਾਈ ਅੱਡੇ ‘ਤੇ ਫਟ ਗਿਆ। ਇਸ ਵਿੱਚ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ।