ਸਟਾਰ ਨਿਊਜ਼:- ਇੱਕ ਨਵੇਂ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਧੇ ਤੋਂ ਵੱਧ ਕੈਨੇਡੀਅਨਜ਼ ਪੇਅ ਚੈਕ ਟੂ ਪੇਅ ਚੈਕ ਹੀ ਕੰਮ ਚਲਾ ਰਹੇ ਹਨ। ਬਹੁਤੇ ਕੈਨੇਡੀਅਨ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਰਿਟਾਇਅਮੈਂਟ ਲਈ ਕੋਈ ਬੱਚਤ ਨਹੀਂ ਹੈ। ਇਹ ਜਾਣਕਾਰੀ ਅਕਾਊਂਟਿੰਗ ਫਰਮ ਬੀਡੀਓ ਕੈਨੇਡਾ ਵਲੋਂ ਦਿੱਤੀ ਗਈ ਹੈ। ਅਗਸਤ ਵਿੱਚ ਐਂਗਸ ਰੀਡ ਦੇ ਸਹਿਯੋਗ ਨਾਲ ਕੈਨੇਡਾ ਭਰ ਵਿੱਚ ਕੀਤੇ ਇਸ ਸਰਵੇਖਣ ਵਿੱਚ 53% ਕੈਨੇਡੀਅਨਜ਼ ਕੋਲ ਬਹੁਤ ਘੱਟ ਬੱਚਤ ਹੈ, ਅਤੇ ਕਰਜ਼ਾ ਬਹੁਤ ਹੈ। ਤੀਜਾ ਹਿੱਸਾ ਲੋਕਾਂ ਕੋਲ ਏਨੇ ਪੈਸੇ ਨਹੀਂ ਹਨ ਕਿ ਉਹ ਆਪਣੇ ਕਰੈਡਿਟ ਕਾਰਡ ਦਾ ਕਰਜ਼ਾ ਵੀ ਅਦਾ ਨਹੀਂ ਕਰ ਪਾਉਂਦੇ। 40% ਉਹ ਲੋਕ ਹਨ ਜਿਹੜੇ ਮਾਰਗੇਜ ਤੋਂ ਇਲਾਵਾ ḙ20,000 ਹੋਰ ਵਾਧੂ ਕਰਜ਼ਾ ਹੈ। ਅਫੋਰਡੇਬਿਲਿਟੀ ਅਤੇ ਕਰਜ਼ਾ ਕੈਨੇਡੀਅਨ ਲੋਕਾਂ ਲਈ ਵੱਡਾ ਮੁੱਦਾ ਹੈ। ਇਸ ਲਈ ਲੋਕਾਂ ਨੂੰ ਰਿਟਾਇਅਰਮੈਂਟ ਲਈ ਲੰਬਾ ਸਮਾਂ ਕੰਮ ਕਰਨਾ ਪੈ ਰਿਹਾ ਹੈ। ਬੀਡੀਓ ਕੈਨੇਡਾ ਦੇ ਪ੍ਰਧਾਨ ਡੱਗ ਜੋਨਜ਼ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਫਾਈਨੈਂਸ਼ੀਅਲ ਗੋਲ Ḕਤੇ ਵੀ ਫਰਕ ਪੈਂਦਾ ਹੈ। ਦੂਜੇ ਪਾਸੇ ਭਾਵੇਂ ਮਹਿੰਗਾਈ ਦਰ ਘੱਟ ਹੈ ਅਤੇ ਸਟੌਕ ਮਾਰਕੀਟ ਵੀ ਠੀਕ ਹੈ। ਫਿਰ ਵੀ ਇਨ੍ਹਾਂ ਮਹੀਨਿਆਂ ਵਿੱਚ ਮੁੜ ਮੰਦਵਾੜੇ ਦੇ ਬਦਲ ਛਾਏ ਹੋਏ ਨਜ਼ਰੀ ਪੈ ਰਹੇ ਹਨ। ਗੱਟ ਵਿਆਜ ਦਰਾਂ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਮੁੜ ਉਛਾਲ ਆ ਸਕਦਾ ਹੈ। ਬੀਡੀਓ ਕੈਨੇਡਾ ਦੇ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬੇਬੀ ਬੂਮਰਜ਼, ਮਲੀਨੀਅਲਜ਼ ਨਾਲੋਂ ਜਨਰੇਸ਼ਨ ਐਕਸ ਵਧੇਰੇ ਕਰਜ਼ੇ ਵਿੱਚ ਹੈ। ਇਹ 44% ਹੈ ਜਿਨ੍ਹਾਂ Ḕਤੇ ḙ20,000 ਜਾਂ ਇਸ ਤੋਂ ਵੱਧ ਦਾ ਕਰਜ਼ਾ ਹੈ। ਬੇਬੀ ਬੂਮਰਜ਼ ਨੇ ਭਾਵੇਂ ਆਪਣੇ ਘਰਾਂ ਦੀ ਮਾਰਗੇਜ ਪੂਰੀ ਕਰ ਦਿੱਤੀ ਹੋਵੇ, ਪਰ ਮਲੀਨੀਅਲਜ਼ ਨੇ ਅਜੇ ਘਰ ਲੈਣੇ ਹਨ ਵੱਡੇ ਸ਼ਹਿਰ ਵਿੱਚ ਘਰ ਲੈਣਾ ਇਨ੍ਹਾਂ ਦਿਨਾਂ ਵਿੱਚ ਸੌਖਾ ਨਹੀਂ ਹੈ।
ਜਨਰੇਸ਼ਨ ਐਕਸ ਦੇ 38% ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਟਾਇਰਮੈਂਟ ਲਈ ਵਾਧੂ ਪੈਸਾ ਨਹੀਂ ਹੈ ਅਤੇ ਨਾਹੀ ਉਹ ਇਸ ਸਮੇਂ ਕੋਈ ਬੱਚਤ ਕਰ ਸਕਦੇ ਹਨ। ਜਿਹੜੇ ਲੋਕ ਆਪਣੀ ਉਮਰ ਦੇ 40ਵੇਂ ਜਾਂ 50ਵੇਂ ਸਾਲ ਵਿੱਚ ਹਨ ਉਨ੍ਹਾਂ ਕੋਲ ਰਿਟਾਇਰਮੈਂਟ ਲਈ ਕੋਈ ਪਲਾਨ ਨਹੀਂ ਹੈ ਅਤੇ ਆਰਥਿਕ ਤੌਰ Ḕਤੇ ਤੰਗਹਾਲੀ ਵਿੱਚ ਹਨ। ਬਹੁਤੇ ਕੈਨੇਡੀਅਨਜ਼ ਇਹ ਵੀ ਮੰਨਦੇ ਹਨ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਖਿਆਂ ਨਾਲੋਂ ਵਧੇਰੇ ਲੰਬਾ ਸਮਾਂ ਕੰਮ ਕਰਨਾ ਪੈਣਾ ਹੈ। ਇਹ ਅੰਕੜਾ ਪਿਛਲੇ ਸਾਲ 72% ਸੀ ਇਸ ਸਾਲ ਵੱਧ ਕੇ 82% ਹੋ ਗਿਆ ਹੈ। ਇਸ ਦੇ ਨਾਲ ਰਿਟਾਇਰਮੈਂਟ ਲਈ ਕਿੰਨੇ ਪੈਸੇ ਚਾਹੀਦੇ ਹਨ ਉਹ ਰਕਮ ਵੀ ਵੱਧ ਗਈ ਹੈ। ਕਿਊਂਕਿ ਜੋ ਕੁੱਝ ਇਸ ਸਮੇਂ ਉਹ ਬਚਾ ਰਹੇ ਹਨ ਉਸ ਨਾਲ ਰਿਟਾਇਰਮੈਂਟ ਦੇ ਖਰਚੇ ਨਹੀਂ ਚੱਲਣੇ ਇਸ ਤਰ੍ਹਾਂ ਸੋਚਣ ਵਾਲਿਆਂ ਦੀ ਗਿਣਤੀ ਵੀ ਪਿਛਲੇ ਸਾਲ ਨਾਲੋਂ ਵੱਧ ਗਈ ਹੈ ਜਿਹੜੀ ਪਿਛਲੇ ਸਾਲ 64% ਸੀ ਹੁਣ 69% ਹੋ ਗਈ ਹੈ।
ਸਰਵੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮਰਦਾਂ ਨਾਲੋਂ ਔਰਤਾਂ ਨੂੰ ਵਧੇਰੇ ਔਖਾ ਸਮਾਂ ਦੇਖਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਵੱਧ ਰਹੀਆਂ ਹਨ। 35% ਔਰਤਾਂ ਅਤੇ 28% ਮਰਦ ਹਨ ਜਿਨ੍ਹਾਂ ਦੀ ਆਮਦਣ ਵਿੱਚ ਵਾਧਾ ਨਹੀਂ ਹੋ ਰਿਹਾ ਅਤੇ ਕਰਜ਼ਾ ਵੀ ਵੱਧ ਰਿਹਾ ਹੈ। ਘਰ ਦੇ ਘਰਚੇ ਚਲਾਉਣ ਲਈ, ਕੋਈ ਵੱਡੀ ਚੀਜ਼ ਖਰੀਦਣ ਲਈ ਔਰਤਾਂ ਨੂੰ ਮਰਦਾਂ ਨਾਲੋਂ ਵਧੇਰੇ ਮੁਸ਼ੱਕਤ ਕਰਨੀ ਪੈ ਰਹੀ ਹੈ। ਔਰਤਾਂ ਜਿਹੜੀਆਂ ਪੇਅ ਚੈਕ ਟੂ ਪੇਅ ਚੈਕ ਹਨ ਉਨ੍ਹਾਂ ਦੀ ਗਿਣਤੀ ਵੀ ਵੱਧੀ ਹੈ ਪਿਛਲੇ ਸਾਲ ਇਹ 54% ਸੀ ਹੁਣ ਵੱਧ ਕੇ 59% ਹੋ ਗਈ ਹੈ। 2018 ਵਿੱਚ 35% ਔਰਤਾਂ ਮੰਨਦੀਆਂ ਸਨ ਕਿ ਉਨ੍ਹਾਂ ਕੋਲ ਰਿਟਾਇਰਮੈਂਟ ਲਈ ਕੋਈ ਬੱਚਤ ਨਹੀਂ ਹੈ ਹੁਣ ਇਹ ਵੀ ਵੱਧ ਕੇ 43% ਹੋ ਗਿਆ ਹੈ। ਬੀਡੀਓ ਕੈਨੇਡਾ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕੁੱਝ ਸਾਲ ਕੈਨੇਡੀਅਨਜ਼ ਲਈ ਬੜੇ ਔਖੇ ਰਹੇ ਹਨ, ਪਰ ਅੱਗੇ ਦਾ ਪੈਂਡਾ ਵੀ ਕੋਈ ਸੌਖਾ ਨਹੀਂ ਹੈ। ਇਸ ਲਈ ਲੋਕਾਂ ਨੂੰ ਸੋਚਣਾ ਹੋਵੇਗਾ ਕਿ ਕਿਵੇਂ ਉਹ ਆਪਣੇ ਕਰਜ਼ੇ ਅਤੇ ਆਮਦਣ ਵਿੱਚ ਸੰਤੁਲਣ ਬਨਾਉਣ, ਜਿਸ ਨਾਲ ਉਨ੍ਹਾਂ ਦੇ ਭਵਿੱਖ ਦੇ ਵਿੱਤੀ ਟੀਚੇ ਪੂਰੇ ਹੋ ਸਕਣ।