ਨਵੀਂ ਦਿੱਲੀ, 13 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰੀ ਦੌਰ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ। ਉਨ੍ਹਾਂ ਨੇ ਇਹ ਗੱਲ ਰਾਸ਼ਟਰਮੰਡਲ ਖੇਡਾਂ ’ਚ 61 ਤਗਮੇ ਜਿੱਤ ਕੇ ਦੇਸ਼ ਪਰਤੇ ਭਾਰਤੀ ਖਿਡਾਰੀਆਂ ਨੂੰ ਹੌਸਲਾ ਦਿੰਦਿਆਂ ਕਹੀ।

ਉਨ੍ਹਾਂ ਇਥੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਆਪਣੇ ਨਿਵਾਸ ‘ਤੇ ਭਾਰਤੀ ਦਲ ਦੀ ਮੇਜ਼ਬਾਨੀ ਕੀਤੀ। ਭਾਰਤੀ ਅਥਲੀਟਾਂ ਨੇ ਬਰਮਿੰਘਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 22 ਸੋਨ, 16 ਚਾਂਦੀ ਅਤੇ 23 ਕਾਂਸੀ ਸਮੇਤ 61 ਤਗਮੇ ਜਿੱਤੇ।